Site icon SMZ NEWS

ਯੂਕਰੇਨ-ਰੂਸ ਜੰਗ : ਪੋਲੈਂਡ ‘ਚ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਗੁਰਜੀਤ ਔਜਲਾ, ਜਾਣੇ ਹਾਲਾਤ

ਯੂਕਰੇਨ ਤੇ ਰੂਸ ਵਿਚਾਲੇ ਛਿੜੀ ਜੰਗ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਉਥੇ ਫਸੇ ਹੋਏ ਹਨ। ਯੂਕਰੇਨ ਵਿੱਚ ਫ਼ਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਅੰਮ੍ਰਿਤਸਰ ਦੇ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਪੋਲੈਂਡ ਪਹੁੰਚ ਹੋਏ ਹਨ। ਗੁਰਜੀਤ ਔਜਲਾ ਨੇ ਅੱਜ ਯੂਕਰੇਨ ਤੋਂ ਵਾਰਸਾ, ਪੋਲੈਂਡ ਆਏ ਵਿਦਿਆਰਥੀਆਂ ਨਾਲ ਗੁਰਦੁਆਰਾ ਸਾਹਿਬ ਅਤੇ ਹਿੰਦੂ ਭਵਨ ਮੰਦਿਰ ਵਿਖੇ ਮੁਲਾਕਾਤ ਕੀਤੀ।

Gurjeet Aujla meets Indian

ਗੁਰਜੀਤ ਔਜਲਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀ ਜ਼ੁਬਾਨੀ ਵਾਪਰੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਜੋ ਅਗਲੇਰੀ ਕਾਰਵਾਈ ਲਈ ਲਾਹੇਵੰਦ ਰਹੇਗੀ। ਵਾਰਸਾ ਤੋਂ ਉਹ ਯੂਕ੍ਰੇਨ ਬਾਰਡਰ ‘ਤੇ ਵਿਦਿਆਰਥੀਆਂ ਦੀ ਮਦਦ ਲਈ ਰਵਾਨਾ ਹੋ ਰਹੇ ਹਨ।

Gurjeet Aujla meets Indian

ਦੱਸਣਯੋਗ ਹੈ ਕਿ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਔਜਲਾ ਬੀਤੇ ਦਿਨ ਪੋਲੈਂਡ ਲਈ ਰਵਾਨਾ ਹੋਏ ਸਨ। ਉਹ ਚਾਰ ਦਿਨਾਂ ਵਾਸਤੇ ਪੋਲੈਂਡ ਗਏ ਹਨ। ਜਾਣ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ਭਾਰਤੀ ਵਿਦਿਆਰਥੀਆਂ ਦੀ ਮਦਦ ਕਰਨ ਲਈ ਉਥੇ ਜਾ ਰਹੇ ਹਨ ਅਤੇ ਭਾਰਤੀ ਵਿਦਿਆਰਥੀਆਂ ਨੂੰ ਉਥੋਂ ਸੁਰੱਖਿਅਤ ਕੱਢ ਕੇ ਵਾਪਸ ਭਾਰਤ ਲਿਆਂਦਾ ਜਾਵੇਗਾ।

Exit mobile version