ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਲਈ ਭਾਰਤ ਨੇ ਵੱਡਾ ਕਦਮ ਉਠਾਇਆ ਹੈ। ਅੱਜ ਭਾਰਤ ਪਾਕਿਸਤਾਨ ਦੇ ਰਸਤਿਓਂ ਅਫ਼ਗਾਨਿਸਤਾਨ ਨੂੰ 50,000 ਮੀਟ੍ਰਿਕ ਟਨ ਕਣਕ ਭੇਜਣ ਜਾ ਰਿਹਾ ਹੈ। ਇਸ ਖੇਪ ਨੂੰ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਭਾਰਤ ਦੇ ਇਸ ਕਦਮ ‘ਤੇ ਅਫਗਾਨਿਸਤਾਨ ਦੇ ਲੋਕਾਂ ਨੇ ਖੁਸ਼ੀ ਪ੍ਰਗਟਾਈ ਹੈ। ਭਾਰਤ ਆਏ ਅਫਗਾਨਿਸਤਾਨ ਦੇ ਇੱਕ ਨਾਗਰਿਕ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਤੋਂ ਆਏ ਹਾਂ ਤੇ ਮੈਂ ਭਾਰਤ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ।

ਦੱਸ ਦੇਈਏ ਕਿ ਭਾਰਤ ਨੇ ਅਫਗਾਨਿਸਤਾਨ ਨੂੰ ਕਣਕ ਭੇਜਣ ਲਈ ਪਾਕਿਸਤਾਨ ਤੋਂ ਟ੍ਰਾਂਜਿਟ ਸੁਵਿਧਾ ਰਾਹੀਂ ਬਨੇਤੀ ਕੀਤੀ ਸੀ। ਭਾਰਤ ਨੇ ਅਕਤੂਬਰ 2021 ਵਿੱਚ ਪਾਕਿਸਤਾਨ ਨੂੰ ਪ੍ਰਸਤਾਵ ਭੇਜਿਆ ਸੀ ਤੇ ਪਿਛਲੇ ਹਫਤੇ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਦੱਸਿਆ ਸੀ ਕਿ ਪਾਕਿਸਤਾਨ ਦੇ ਰਸਤੇ ਭਾਰਤ ਤੋਂ ਕਣਕ ਲਿਜਾਣ ਵਾਲੇ ਅਫਗਾਨਿਸਤਾਨੀ ਟਰੱਕਾਂ ਨੂੰ ਦੇਸ਼ ਤੋਂ ਟੋਲ-ਫ੍ਰੀ ਆਵਾਜਾਈ ਦੀ ਇਜਾਜ਼ਤ ਦਿੱਤੀ ਜਾਵੇਗੀ।
ਅੱਜ ਸ਼ਾਮ ਅਟਾਰੀ-ਵਾਹਗਾ ਸਰਹੱਦ ਰਾਹੀਂ ਸਹਾਇਤਾ ਭੇਜਣ ਦੀ ਸ਼ੁਰੂਆਤ ਕੀਤੀ ਗਈ ਹੈ। ਅਫਗਾਨਿਸਤਾਨ ਦੇ ਟਰੱਕ ਪਾਕਿਸਤਾਨ ਰਾਹੀਂ ਕਣਕ ਲੈ ਕੇ ਜਾਣਗੇ। ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਮਦਦ ਦੇਣ ਦੀ ਭਾਰਤ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਸੀ।
Comment here