ਪੰਜਾਬੀ ਅਦਾਕਾਰ ਤੇ ਕਿਸਾਨੀ ਅੰਦੋਲਨ ਦਾ ਚਿਹਰਾ ਬਣੇ ਦੀਪ ਸਿੱਧੂ ਦਾ 15 ਫਰਵਰੀ ਦੀ ਰਾਤ ਨੂੰ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਸੀ । ਇਸ ਹਾਦਸੇ ਦੌਰਾਨ ਦੀਪ ਸਿੱਧੂ ਮਹਿਲਾ ਮਿੱਤਰ ਰੀਨਾ ਰਾਏ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸੀ। ਅਦਾਕਾਰ ਦੀ ਮੌਤ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਹਾਦਸੇ ਵਿੱਚ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਸੀ । ਦੱਸ ਦੇਈਏ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਸਦੀ ਮਹਿਲਾ ਮਿੱਤਰ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਹੈ।
ਰੀਨਾ ਰਾਏ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਮੈਂ ਟੁੱਟ ਗਈ ਹਾਂ, ਮੈਂ ਅੰਦਰੋਂ ਮਰ ਚੁੱਕੀ ਹਾਂ। ਪਲੀਜ਼ ਆਪਣੇ ਸਾਥੀ ਕੋਲ ਵਾਪਸ ਆ ਜਾਓ, ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਜ਼ਿੰਦਗੀ ਭਰ ਨਹੀਂ ਛੱਡੋਗੇ। ਆਈ ਲਵ ਯੂ ਮੇਰੀ ਜਾਨ ਮੇਰੇ ਸੋਲ ਬੁਆਏ ਤੁਸੀਂ ਮੇਰੇ ਦਿਲ ਦੀ ਧੜਕਣ ਹੋ।
ਜਦੋਂ ਮੈਂ ਹਸਪਤਾਲ ਦੇ ਬੈੱਡ ‘ਤੇ ਪਈ ਸੀ, ਮੈਂ ਸੁਣਿਆ ਕਿ ਤੁਸੀਂ ਮੇਰੇ ਕੰਨਾਂ ਵਿੱਚ ਹੌਲੀ ਜਿਹੇ ਲਵ ਮੇਰੀ ਜਾਨ ਬੋਲਿਆ। ਮੈਨੂੰ ਪਤਾ ਹੈ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਹੋ । ਅਸੀਂ ਇਕੱਠੇ ਆਪਣੇ ਭਵਿੱਖ ਦੀ ਯੋਜਨਾ ਬਣਾ ਰਹੇ ਸੀ ਅਤੇ ਹੁਣ ਤੁਸੀਂ ਚਲੇ ਗਏ । ਸੋਲਮੇਟਸ ਕਦੇ ਵੀ ਇੱਕ-ਦੂਜੇ ਨੂੰ ਨਹੀਂ ਛੱਡਦੇ। ਮੈਂ ਤੁਹਾਨੂੰ ਮਿਲਾਂਗੀ।
ਦੱਸ ਦੇਈਏ ਕਿ ਰੀਨਾ ਰਾਏ ਅਤੇ ਦੀਪ ਸਿੱਧੂ ਵੈਲੇਂਟਾਈਨ ਸੈਲੀਬ੍ਰੇਟ ਕਰਨ ਲਈ 13 ਜਨਵਰੀ ਨੂੰ ਹੀ ਅਮਰੀਕਾ ਤੋਂ ਦਿੱਲੀ ਆਈ ਸੀ। ਇਸ ਹਾਦਸੇ ਵਿੱਚ ਰੀਨਾ ਨੂੰ ਹਲਕੀਆਂ ਸੱਟਾਂ ਲੱਗੀਆਂ ਸਨ ਤੇ ਉਹ ਬੇਹੋਸ਼ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਖਰਖੌਦਾ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।
Comment here