93 ਦਿਨਾਂ ਤੋਂ ਤੇਲ ਦੇ ਰੇਟ ਨਹੀਂ ਵਧੇ ਹਨ ਜਦੋਂ ਕਿ ਕੱਚਾ ਤੇਲ 7 ਹਫਤੇ ਤੋਂ ਲਗਾਤਾਰ ਮਹਿੰਗਾ ਹੋ ਰਿਹਾ ਹੈ। ਇੰਨਾ ਮਹਿੰਗਾ ਆਖਰੀ ਵਾਰ 2014 ਵਿਚ ਸੀ ਪਰ ਚੋਣਾਂ ਤੋਂ ਬਾਅਦ ਰੇਟ ਬੇਤਹਾਸ਼ਾ ਵਧਣਗੇ। ਕੱਚਾ ਤੇਲ 90 ਡਾਲਰ ਦੇ ਪਾਰ ਪਹੁੰਚ ਗਿਆ ਹੈ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਕੱਚਾ ਤੇਲ 91.92 ਡਾਲਰ ਪ੍ਰਤੀ ਬੈਰਲ ‘ਤੇ ਬੰਦ ਹੋਇਆ ਹੈ। ਇਸ ਦੀ ਵਜ੍ਹਾ ਨਾਲ ਪੈਟਰੋਲ, ਡੀਜ਼ਲ ਮਹਿੰਗਾ ਹੋਣਾ ਤੈਅ ਹੈ।
ਦੱਸ ਦੇਈਏ ਸਤੰਬਰ ਦੇ ਆਖਰੀ ਦਿਨਾਂ ਤੋਂ ਜੋ ਪੈਟਰੋਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਉਹ ਬੀਤੇ ਸਾਲ ਦੀਵਾਲੀ ਤੱਕ ਜਾਰੀ ਰਹੀਆਂ। ਉਸੇ ਸਮੇਂ ਕੇਂਦਰ ਵੱਲੋਂ ਉਤਪਾਦ ਫੀਸ ਕਟੌਤੀ ਅਤੇ ਫਿਰ ਸੂਬਿਆਂ ਵੱਲੋਂ ਵੈਟ ਕਟੌਤੀ ਦੇ ਬਾਅਦ ਤੋਂ ਨਹੀਂ ਬਦਲੀ ਹੈ। ਇਸ ਕਟੌਤੀ ਤੋਂ ਪਹਿਲਾਂ ਪੈਟਰੋਲ ਲਗਭਗ 8.15 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਸੀ। ਹਾਲਾਂਕਿ ਬੀਤੇ ਸਾਲ 7 ਨਵੰਬਰ ਤੋਂ ਉਸ ਦਾ ਰੇਟ ਸਥਿਰ ਹੈ।
ਦਿੱਲੀ ਵਿਚ ਇਸ ਸਮੇਂ ਪੈਟਰੋਲ 95.41 ਰੁਪਏ ਲੀਟਰ ਤੇ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਹੈ। ਘਰੇਲੂ ਬਾਜ਼ਾਰ ‘ਚ ਅੱਜ 93ਵੇਂ ਦਿਨ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਤਬਦੀਲੀ ਨਹੀਂ ਹੋਈ। ਕੱਚੇ ਤੇਲ ਵਿਚ ਤੇਜ਼ੀ ਦਾ ਕਾਰਨ ਅਮਰੀਕਾ ਦੇ ਸਰਦ ਮੌਸਮ ਦੀ ਵਜ੍ਹਾ ਨਾਲ ਸਪਲਾਈ ਵਿਚ ਕਮੀ ਤੇ ਕੁਝ ਹੋਰ ਤੇਲ ਉਤਪਾਦਕ ਦੇਸ਼ਾਂ ਦੇ ਵਿਚ ਚੱਲ ਰਹੀ ਤਨਾਤਨੀ ਦੱਸਿਆ ਜਾ ਰਿਹਾ ਹੈ।
Comment here