Indian PoliticsNationNewsWorld

‘ਆਪ’ ਨੂੰ ਝਟਕਾ, ਪਠਾਨਕੋਟ ਹਲਕੇ ਤੋਂ ਟੀਨਾ ਚੌਧਰੀ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ

ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਪਰ ਇਸ ਤੋਂ ਪਹਿਲਾਂ ਹੀ ਪਾਰਟੀਆਂ ਨੂੰ ਵੱਡੇ ਝਟਕੇ ਲੱਗ ਰਹੇ ਹਨ। ਆਗੂਆਂ ਵੱਲੋਂ ਪਾਰਟੀਆਂ ਛੱਡਣ ਦਾ ਸਿਲਸਿਲਾ ਜਾਰੀ ਹੈ। ਅੱਜ ਪਠਾਨਕੋਟ ਹਲਕੇ ਤੋਂ ਟੀਨਾ ਚੌਧਰੀ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ।

Tina Chaudhary from Pathankot
Tina Chaudhary from Pathankot

ਪਾਰਟੀ ਨੂੰ ਦਿੱਤੇ ਅਸਤੀਫ਼ੇ ਵਿੱਚ ਟੀਨਾ ਚੌਧਰੀ ਨੇ ਲਿਖਿਆ ਕਿ ਮੈਂ ਪਾਰਟੀ ਲਈ ਤੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਮਿਹਨਤ ਕੀਤੀ ਪਰ ਪਾਰਟੀ ਵਰਕਰਾਂ ਵੱਲੋਂ ਦੂਜੀਆਂ ਪਾਰਟੀਆਂ ਵਿੱਚੋਂ ਆਏ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਮੈਨੂੰ ਹਮੇਸ਼ਾ ਅਣਗੌਲਿਆਂ ਕੀਤਾ ਗਿਆ, ਜਿਸ ਕਰਕੇ ਮੈਂ ਪਾਰਟੀ ਤੋਂ ਅਸਤੀਫ਼ਾ ਦੇ ਰਹੀ ਹਾਂ।

Comment here

Verified by MonsterInsights