ਲਹਿਰਾਗਾਗਾ ਵਿਖੇ ਸਫਾਈ ਸੇਵਕ ਯੂਨੀਅਨ ਵੱਲੋਂ ਦੋ ਹਫਤੇ ਬਾਅਦ ਦੁਬਾਰਾ ਆਪਣੀਆਂ ਮੰਗਾਂ ਨੂੰ ਲੈਕੇ ਅਣਮਿਥੇ ਸਮੇਂ ਦੀ ਦਿਨ ਰਾਤ ਦੀ ਹੜਤਾਲ ਸ਼ੁਰੂ ਕੀਤੀ ਹੈ। ਸਫਾਈ ਸੇਵਕਾਂ ਦੀ ਹੜਤਾਲ ਕਰਕੇ ਸ਼ਹਿਰ ਅੰਦਰ ਥਾਂ ਥਾਂ ਗੰਦਗੀ ਦੇ ਢੇਰ ਅਤੇ ਨਾਲੀਆਂ ’ਚ ਪਾਣੀ ਬਾਹਰ ਖਿਲਰਨ ਲੱਗ ਪਿਆ ਹੈ। ਧਰਨਾਕਾਰੀਆਂ ਨੇ ਆਦਿ ਮੰਗਾਂ ਨੂੰ ਲੈਕੇ ਨਾਅਰੇਬਾਜੀ ਕੀਤੀ ਹੈ। ਜ਼ਿਲ੍ਹਾ ਸਫਾਈ ਸੇਵਕ ਯੂਨੀਅਨ ਨੇ ਕਾਰਜ ਸਾਧਕ ਅਫਸਰਾਂ ਨੂੰ ਮੰਗ ਪੱਤਰ ਦੇਕੇ ਕਿਹਾ ਸੀ ਕਿ ਨਗਰ ਕੌਂਸਲਾਂ ’ਚ ਕੰਮ ਕਰਦੇ ਕੱਚੇ ਸਫਾਈ ਸੇਵਕਾਂ ਨੂੰ ਬਿਨ੍ਹਾਂ ਭੇਦ ਭਾਵ ਦੇ ਕੰਨਟੈਕਟ ’ਤੇ ਰੱਖਣ ਸਬੰਧੀ ਮੰਗ ਪੱਤਰ ਦਿੱਤਾ ਸੀ ਪਰ ਲੋਕਲ ਪ੍ਰਸ਼ਾਸਨ, ਐਸਡੀਐਮ ਅਤੇੇ ਈਓ ਜਾਣਬੁੱਝ ਕੇ ਸਫਾਈ ਸੇਵਕਾਂ ਨੂੰ ਠੇਕੇਦਾਰੀ ਦੀ ਥਾਂ ਡੀਸੀ ਰੇਟਾਂ ’ਤੇ ਨਿਯੁਕਤ ਕਰਨ ਲਈ ਬਹਾਨੇਬਾਜੀ ਕਰ ਰਿਹਾ ਹੈ। ਜਿਸ ਦੇ ਵਿਰੋਧ ’ਚ ਜਥੇਬੰਦੀ ਵੱਲੋਂ 28 ਦਸੰਬਰ ਨੂੰ ਸਮੂਹ ਸਫਾਈ ਸੇਵਕ ਅਣਮਿਥੇ ਸਮੇਂ ਲਈ ਦਿਨ ਰਾਤ ਦੀ ਹੜਤਾਲ ਕਰਨਗੇ।
ਇਥੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸੁਰੇਸ਼ ਕੁਮਾਰ, ਅਵਤਾਰ ਸਿੰਘ , ਜਗਸੀਰ ਸਿੰਘ,ਅਮਰੀਕ ਸਿੰਘ ਨੇ ਦੱਸਿਆ ਕਿ ਹੜਤਾਲ ਤੇ ਧਰਨਾ ਦੇਣ ਦੇ ਬਾਵਜੂਦ ਐਸਡੀਐਮ, ਈਓ, ਸੈਨੇਟਰੀ ਇੰਸਪੈਕਟਰ ਅਤੇ ਦਫ਼ਤਰੀ ਸਟਾਫ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ। ਨਗਰ ਕੌਂਸਲਾਂ ਨੇ ਸਫਾਈ ਸੇਵਕਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤੇ ਹਨ ਪਰ ਉਨ੍ਹਾਂ ’ਚ ਨਵੀਂਆਂ ਸ਼ਰਤਾਂ ਰੱਖੀਆਂ ਹਨ। ਸਫਾਈ ਸੇਵਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ 1800 ਦੀ ਬਜਾਏ 8000 ਹੀ ਮਿਲਦੇ ਹਨ ਜਦਕਿ ਜਥੇਬੰਦੀ ਪੰਜਾਹ ਦਿਨ ਪਹਿਲਾਂ ਵੀ ਹੜਤਾਲ ਕਰ ਚੁੱਕੀ ਹੈ ਅਤੇ ਭਰੋੋਸਾ ਮਿਲਣ ’ਤੇ ਖੋਲ੍ਹੀ ਸੀ ਪਰ ਸਫਾਈ ਸੇਵਕਾਂ ਦੇ ਜੀਵਨ ਪੱਧਰ ’ਚ ਕੋਈ ਤਬਦੀਲੀ ਨਹੀਂ ਆਈ। ਉਨ੍ਹਾਂ ਦੋਸ਼ ਲਾਇਆ ਕਿ ਐਸਡੀਐਮ ਵੱਲੋਂ ਸਫਾਈ ਸੇਵਕਾਂ ਨੂੰ ਅੜਿੱਕਾ ਲਾਇਆ ਜਾ ਰਿਹਾ ਹੈ ਜਿਸ ਕਰਕੇ ਉਹ ਐਸਡੀਐਮ ਦਫਤਰ ਤਜਰਬਾ ਸਰਟੀਫਿਕੇਟਾਂ ਨੂੰ ਮੰਗ ਕੇ ਡੀਸੀ ਰੇਟ ’ਤੇ ਨਿਯੁਕਤੀ ਪੱਤਰ ਨਾ ਦੇਣ ਕਰਕੇ ਉਨ੍ਹਾਂ ਵੱਲੋਂ ਐਸਡੀਐਮ ਦਫ਼ਤਰ ਅੱਗੇ ਵੀ ਘਿਰਾੳ ਕੀਤਾ ਜਾਵੇਗਾ।
Comment here