Indian PoliticsLudhiana NewsNationNewsPunjab newsWorld

ਲੁਧਿਆਣਾ ਬਲਾਸਟ : ਗਗਨਦੀਪ ਦੀ ਸਾਥੀ ਖੇਡ ਦੇ ਦਮ ‘ਤੇ ਪੰਜਾਬ ਪੁਲਿਸ ‘ਚ ਹੋਈ ਸੀ ਭਰਤੀ, ਹੋਏ ਨਵੇਂ ਖੁਲਾਸੇ

ਪੰਜਾਬ ਦੇ ਲੁਧਿਆਣਾ ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ ਮਾਮਲੇ ‘ਚ ਗ੍ਰਿਫਤਾਰ ਗਗਨਦੀਪ ਸਿੰਘ ਦੀ ਮਹਿਲਾ ਸਾਥੀ ਕਾਂਸਟੇਬਲ ਕਮਲਜੀਤ ਕੌਰ ਕਰਾਟੇ ਖਿਡਾਰੀ ਰਹਿ ਚੁੱਕੀ ਹੈ ਅਤੇ ਉਸ ਨੇ ਸੂਬਾ ਤੇ ਰਾਸ਼ਟਰੀ ਪੱਧਰ ‘ਤੇ ਵੀ ਕਈ ਮੈਡਲ ਹਾਸਲ ਕੀਤੇ ਸਨ। ਖੇਡ ਦੇ ਦਮ ‘ਤੇ ਉਹ ਪੰਜਾਬ ਪੁਲਸ ‘ਚ ਭਰਤੀ ਹੋਈ ਸੀ।

ਪੁਲਸ ‘ਚ ਭਰਤੀ ਹੋਣ ਮਗਰੋਂ ਉਸਦੀ ਮੁਲਾਕਾਤ ਗਗਨਦੀਪ ਸਿੰਘ ਦੇ ਨਾਲ ਹੋਈ ਸੀ। ਜਿੱਥੋਂ ਉਨ੍ਹਾਂ ਦੇ ਸਬੰਧ ਵਧਦੇ ਗਏ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਗਗਨਦੀਪ ਸਿੰਘ ਦੇ ਕੋਲ ਇੱਕ ਵੱਖਰਾ ਮੋਬਾਇਲ ਸਿਰਫ ਕਮਲਜੀਤ ਕੌਰ ਦੇ ਨਾਲ ਗੱਲਬਾਤ ਕਰਨ ਲਈ ਹੀ ਰੱਖਿਆ ਹੋਇਆ ਸੀ। ਇਹ ਮੋਬਾਇਲ ਵੀ ਜਾਂਚ ਏਜੰਸੀ ਹੱਥ ਲੱਗਣ ਦੀ ਖਬਰ ਹੈ। ਦੱਸਿਆ ਜਾਂਦਾ ਹੈ ਕਿ ਕਮਲਜੀਤ ਕੌਰ ਦੇ ਮੋਬਾਇਲ ਚੋਂ ਵੀ ਕਈ ਅਹਿਮ ਸੁਰਾਗ ਮਿਲੇ ਹਨ। ਦੱਸ ਦੇਈਏ ਕਿ ਕਮਲਜੀਤ ਕੌਰ ਨੂੰ ਸਸਪੈਂਡ ਕੀਤਾ ਜਾ ਚੁੱਕਾ ਹੈ।

ਗਗਨਦੀਪ ਸਿੰਘ ਜੋਕਿ ਐੱਮ.ਕਾਮ ਪਾਸ ਦੱਸਿਆ ਜਾ ਰਿਹਾ ਸੀ ਅਤੇ ਉਸ ਦੀ ਅੰਗਰੇਜ਼ੀ ‘ਚ ਚੰਗੀ ਕਮਾਂਡ ਸੀ। ਜਦੋਂ ਉਹ ਸਦਰ ਥਾਣਾ ਮੁਨਸ਼ੀ ਸੀ ਤਾਂ ਇਸ ਦੌਰਾਨ ਦਿੱਲੀ ਤੋਂ ਹੈਰੋਇਨ ਲਿਆਉਣ ਵਾਲੀ ਇੱਕ ਨਾਈਜ਼ੀਰੀਅਨ ਔਰਤ ਨੂੰ ਪੁਲਸ ਵੱਲੋਂ ਫੜਿਆ ਗਿਆ ਸੀ। ਇਹ ਔਰਤ ਕਈ ਦਿਨ ਰਿਮਾਂਡ ‘ਤੇ ਰਹੀ ਸੀ ਤਾਂ ਗਗਨਦੀਪ ਸਿੰਘ ਨੇ ਉਸ ਨਾਲ ਸੰਪਰਕ ਬਣਾ ਲਏ ਸਨ।

Comment here

Verified by MonsterInsights