Indian PoliticsNationNewsWorld

‘ਕਾਲੀਚਰਨ ਮਹਾਰਾਜ ‘ਚ ਜੇਕਰ ਹਿੰਮਤ ਹੈ ਤਾਂ ਉਹ ਆਤਮਸਮਰਪਣ ਕਰਨ’ : ਭੁਪੇਸ਼ ਬਘੇਲ

ਰਾਏਪੁਰ ‘ਚ ਸਨਾਤਨੀ ਹਿੰਦੂਆਂ ਵੱਲੋਂ ਆਯੋਜਿਤ ‘ਧਰਮ ਸੰਸਦ’ ਵਿਚ ਘੱਟ-ਗਿਣਤੀਆਂ ਤੇ ਮਹਾਤਮਾ ਗਾਂਧੀ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਕਾਲੀਚਰਨ ਮਹਾਰਾਜ ਦੀ ਗ੍ਰਿਫਤਾਰੀ ਲਈ ਪੁਲਿਸ ਦੀਆਂ ਤਿੰਨ ਟੀਮਾਂ ਮਹਾਰਾਸ਼ਟਰ ਤੇ ਮੱਧਪ੍ਰਦੇਸ਼ ਰਵਾਨਾ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਕਾਂਗਰਸ ਨੇਤਾ ਤੇ ਧਰਮ ਸੰਸਦ ਦੇ ਆਯੋਜਨ ਨਾਲ ਜੁੜੇ ਰਾਏਪੁਰ ਨਗਰ ਨਿਗਮ ਦੇ ਚੇਅਰਮੈਨ ਪ੍ਰਮੋਦ ਦੁਬੇ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਦੀ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਹੈ ਕਿ ਜੇਕਰ ਕਾਲੀਚਰਨ ਮਹਾਰਾਜ ‘ਚ ਹਿੰਮਤ ਹੈ ਤਾਂ ਉਹ ਆਤਮਸਮਰਪਣ ਕਰਨ।

ਭੁਪੇਸ਼ ਬਘੇਲ ਨੇ ਕਿਹਾ ਕਿ ਉਸ ਖਿਲਾਫ FIR ਦਰਜ ਹੋ ਚੁੱਕੀ ਹੈ ਤੇ ਜੇਕਰ ਉਹ ਬਹੁਤ ਹਿੰਮਤੀ ਹਨ ਤਾਂ ਆਕੇ ਆਤਮ ਸਮਰਪਣ ਕਰਨੇ। ਵਾਰ-ਵਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਦੀ ਬਜਾਏ ਸਿੱਧਾ ਪੁਲਿਸ ‘ਚ ਆਉਣ ਤੇ ਆਪਣੇ ਆਪ ਨੂੰ ਸਰੈਂਡਰ ਕਰਨ। ਨਹੀਂ ਤਾਂ ਗ੍ਰਿਫਤਾਰ ਕਰਨ ਲਈ ਛੱਤੀਸਗੜ੍ਹ ਪੁਲਿਸ ਜਾਵੇਗੀ ਹੀ।

ਗੌਰਤਲਬ ਹੈ ਕਿ ਐਤਵਾਰ ਨੂੰ ਰਾਏਪੁਰ ‘ਚ ਇੱਕ ‘ਧਰਮ ਸੰਸਦ’ ‘ਚ ਮਹਾਰਾਸ਼ਟਰ ਦੇ ਕਾਲੀਚਰਨ ਮਹਾਰਾਜ ਨੇ ਘੱਟ-ਗਿਣਤੀਆਂ ਤੇ ਮਹਾਤਮਾ ਗਾਂਧੀ ਖਿਲਾਫ ਗਲਤ ਟਿੱਪਣੀ ਕੀਤੀ ਸੀ। ਇਸ ‘ਧਰਮ ਸੰਸਦ’ ਦਾ ਆਯੋਜਨ ਨੀਲਕੰਠ ਤ੍ਰਿਪਾਠੀ ਦੀ ਨੀਲਕੰਠ ਸੇਵਾ ਸੰਸਥਾ ਨੇ ਕੀਤਾ ਸੀ ਜਦੋਂ ਕਿ ਇਸ ਧਰਮ ਸੰਸਦ ਦੇ ਸਰਪ੍ਰਸਤ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਤੇ ਰਾਏਪੁਰ ਦੇ ਦੁਧਾਧਾਰੀ ਮੱਠ ਦੇ ਮਹੰਤ ਰਾਮ ਸੁੰਦਰ ਦਾਸ ਸੀ।

ਕਾਲੀਚਰਨ ਮਹਾਰਾਜ ਨੇ ‘ਜੋ ਹਿੰਦੂ ਹਿੱਤ ਦੀ ਗੱਲ ਕਰੇਗਾ, ਉਹੀ ਦੇਸ਼ ‘ਤੇ ਰਾਜ ਕਰੇਗਾ’ ਦੇ ਨਾਅਰੇ ਨਾਲ ਕਿਹਾ, ‘ਸਾਡੇ ਘਰ ਦੀਆਂ ਔਰਤਾਂ ਬਹੁਤ ਸੁਸ਼ੀਲ ਤੇ ਸੱਭਿਅਕ ਹਨ, ਉਹ ਵੋਟ ਦੇਣ ਨਹੀਂ ਜਾਂਦੀਆਂ ਹਨ…. ਸਮੂਹਿਕ ਜਬਰ ਜਨਾਹ ਜਦੋਂ ਹੋਣਗੇ ਉਦੋਂ ਤੁਹਾਡੀ ਘਰ ਦੀਆਂ ਔਰਤਾਂ ਦਾ ਕੀ ਹੋਵੇਗਾ? ਮਹਾਮੂਰਖ ਹੋ, ਤੁਹਾਨੂੰ ਨਹੀਂ ਬੋਲ ਰਿਹਾ ਹਾਂ, ਇਹ ਉਨ੍ਹਾਂ ਲੋਕਾਂ ਨੂੰ ਬੋਲ ਰਿਹਾ ਹਾਂ, ਜੋ ਵੋਟਿੰਗ ਨਹੀਂ ਕਰਦੇ।” ਉਨ੍ਹਾਂ ਕਿਹਾ, ‘ਇਸਲਾਮ ਦਾ ਟੀਚਾ ਰਾਜਨੀਤੀ ਦੁਆਰਾ ਰਾਸ਼ਟਰ ‘ਤੇ ਕਬਜ਼ਾ ਕਰਨਾ ਹੈ। ਉਨ੍ਹਾਂ ਨੇ ਸਾਡੀਆਂ ਅੱਖਾਂ ਸਾਹਮਣੇ 47 ‘ਚ ਕਬਜ਼ਾ ਲਿਆ। ਦੋ-ਦੋ ਕਬਜ਼ੇ ਸਾਡੀਆਂ ਅੱਖਾਂ ਦੇ ਸਾਹਮਣੇ। ਈਰਾਨ, ਇਰਾਕ, ਅਫਗਾਨਿਸਤਾਨ ਤੋਂ ਪਹਿਲਾਂ ਹੀ ਕਬਜ਼ਾ ਕਰ ਚੁੱਕੇ ਸਨ। ਬੰਗਲਾਦੇਸ਼ ਤੇ ਪਾਕਿਸਤਾਨ ਸਾਡੇ ਸਾਹਮਣੇ ਕਬਜ਼ੇ ‘ਚ ਲਿਆ।ਇਸ ਤੋਂ ਬਾਅਦ ਮਹਾਤਮਾ ਗਾਂਧੀ ਬਾਰੇ ਕਾਲੀਚਰਨ ਮਹਾਰਾਜ ਨੇ ਕਿਹਾ, ‘ਮੋਹਨਦਾਸ ਕਰਮਚੰਦ ਗਾਂਧੀ ਨੇ ਸਤਿਆਨਾਸ਼ ਕਰ ਦਿੱਤਾ, ਨਾਥੂਰਾਮ ਗੋਡਸੇ ਜੀ ਨੂੰ ਨਮਸਕਾਰ ਹੈ, ਮਾਰ ਡਾਲਾ ਉਸ…ਕੋ..ਦੇਖੋ, ਆਪ੍ਰੇਸ਼ਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਇਨ੍ਹਾਂ ਫੋੜੇ-ਫੁੰਸੀਆਂ ਦਾ..ਵਰਨਾ ਇਹ ਕੈਂਸਰ ਬਣ ਜਾਂਦੇ ਹਨ। ਮਹਾਤਮਾ ਗਾਂਧੀ ਖਿਲਾਫ ਗਲਤ ਸ਼ਬਦਾਂ ਦਾ ਇਸਤੇਮਾਲ ਕਰਨ ਨੂੰ ਲੈ ਕੇ ਐਤਵਾਰ ਨੂੰ ਹੀ ਕਾਲੀਚਰਨ ਮਹਾਰਾਜ ਖਿਲਾਫ ਰਾਏਪੁਰ ਦੇ ਟਿਕਰਾਪਾਰਾ ਥਾਣੇ ‘ਚ ਸ਼ਿਕਾਇਤ ਕੀਤੀ ਗਈ ਸੀ।

Comment here

Verified by MonsterInsights