ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਟੀਕਾ ਨਹੀਂ ਲੁਆ ਸਕੇ ਹੋ ਤਾਂ ਸੈਲਰੀ ਵੀ ਭੁੱਲ ਹੀ ਜਾਓ। ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦਾ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਐੱਚ. ਆਰ. ਐੱਮ. ਐੱਸ. ਵਿਚ ਨਹੀਂ ਹੋਵੇਗਾ, ਉਨ੍ਹਾਂ ਨੂੰ ਸੈਲਰੀ ਨਹੀਂ ਮਿਲੇਗੀ ਕਿਉਂਕਿ ਅਜਿਹੇ ਮੁਲਾਜ਼ਮਾਂ ਦੀ ਸੈਲਰੀ ਬਣੇਗੀ ਹੀ ਨਹੀਂ।ਇਹ ਖੁਲਾਸਾ ਵਿੱਤ ਵਿਭਾਗ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਨੁੰ ਜਾਰੀ ਪੱਤਰ ਵਿਚ ਹੋਇਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਐੱਚ. ਆਰ. ਐੱਮ. ਐੱਸ. ਪੋਰਟਲ ਵਿਚ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਦਰਜ ਕਰਨ ਦਾ ਉਪਬੰਧ ਕੀਤਾ ਗਿਆ ਹੈ ਅਤੇ ਇਸ ਨੂੰ ਸੈਲਰੀ ਮੋਡਿਊਲ ਨਾਲ ਜੋੜਿਆ ਗਿਆ ਹੈ। ਇਸ ਵਿਚ ਬਜਟ ਅਧਿਕਾਰੀ ਨੇ ਹਦਾਇਤ ਕੀਤੀ ਹੈ ਕਿ ਜਿਹੜੇ ਮੁਲਾਜ਼ਮਾਂ ਨੂੰ ਦੋਵੇਂ ਵੈਕਸੀਨ ਲੱਗ ਗਈਆਂ ਹਨ, ਉਨ੍ਹਾਂ ਦੇ ਦੋਵਾਂ ਦੇ ਨੰਬਰ ਅਤੇ ਜਿਨ੍ਹਾਂ ਨੂੰ ਇਕ ਵੈਕਸੀਨ ਲੱਗੀ ਹੈ, ਉਨ੍ਹਾਂ ਦੇ ਇਕ ਸਰਟੀਫਿਕੇਟ ਦਾ ਨੰਬਰ ਇਸ ਪੋਰਟਲ ਵਿਚ ਦਰਜ ਕੀਤਾ ਜਾਵੇਗਾ। ਜੇਕਰ ਵੈਕਸੀਨ ਦਾ ਸਰਟੀਫਿਕੇਟ ਨੰਬਰ ਦਰਜ ਨਾ ਕੀਤਾ ਗਿਆ ਤਾਂ ਸਬੰਧਤ ਮੁਲਾਜ਼ਮ ਦੀ ਸੈਲਰੀ ਨਹੀਂ ਬਣੇਗੀ ਅਤੇ ਇਸ ਲਈ ਖਾਤੇ ਵਿੱਚ ਨਹੀਂ ਆਵੇਗੀ।
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਤਨਖ਼ਾਹਾਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ
December 22, 20210

Related tags :
#cmchanni #PunjabCongress Punjab Punjab News Social media Social media news
Related Articles
August 8, 20220
ਸਾਤਵਿਕ ਤੇ ਚਿਰਾਗ ਸ਼ੈੱਟੀ ਨੇ ਕਾਮਨਵੈਲਥ ਗੇਮਸ ‘ਚ ਰਚਿਆ ਇਤਿਹਾਸ, ਪੁਰਸ਼ ਡਬਲਸ ਵਿਚ ਜਿੱਤਿਆ ਗੋਲਡ
ਸਾਤਵਿਕ ਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਕਾਮਨਵੈਲਥ ਗੇਮਸ ਵਿਚ ਪੁਰਸ਼ ਡਬਲਸ ਦਾ ਗੋਲਡ ਮੈਡਲ ਜਿੱਤ ਲਿਆ। ਸੋਮਵਾਰ ਨੂੰ ਖੇਡੇ ਗਏ ਇਸ ਮੁਕਾਬਲੇ ਵਿਚ ਸਾਤਵਿਕ ਤੇ ਚਿਰਾਗ ਨੇ ਇੰਗਲੈਂਡ ਦੇ ਬੇਨ
Read More
October 15, 20240
“ਆਪ” ਦੇ ਧੜੇ ਵੱਲੋਂ ਚੋਣਾਂ ਦਾ ਕੀਤਾ ਬਾਈਕਾਟ ਪਿੰਡ ਵਾਸੀਆਂ ਨੇ ਦੁਬਾਰਾ ਕਰਾਉਣ ਦੀ ਕੀਤੀ ਮੰਗ
ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਦਸ਼ਮੇਸ਼ ਨਗਰ ਵਿਖੇ ਦੂਸਰੇ ਪਿੰਡ ਦੀਆਂ ਵੋਟਾਂ ਪਾਉਣ ਨੂੰ ਲੈ ਕੇ ਹੋਏ ਵਿਵਾਦ ਨੂੰ ਲੈ ਕੇ 'ਆਪ' ਦੇ ਧੜੇ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ। ਇਸ ਸਬੰਧੀ ਪਿੰਡ ਦੇ ਜੰਗ ਸਿੰਘ ਨੇ ਦੋਸ਼
Read More
January 28, 20220
CM ਚੰਨੀ ਦੇ ਭਰਾ ਭਰਨਗੇ ਦੋਹਰੀ ਨਾਮਜ਼ਦਗੀ, ਗੁਰਪ੍ਰੀਤ ਜੀਪੀ ਖਿਲਾਫ ਚੋਣ ਲੜਨ ਦਾ ਕੀਤਾ ਐਲਾਨ
ਵਿਧਾਨ ਸਭਾ ਚੋਣਾਂ ਲਈ ਕਾਂਗਰਸ ਹਾਈਕਮਾਨ ਦੇ ਉਮੀਦਵਾਰਾਂ ਦਾ ਐਲਾਨ ਤੋਂ ਬਾਅਦ ਸ਼ੁਰੂ ਹੋਇਆ ਬਗਾਵਤ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਨੇ ਪਾਰਟੀ ਨੂੰ ਬਾਗੀ ਤੇਵਰ ਦਿਖਾਏ ਹਨ। ਮੁੱਖ ਮੰਤਰੀ ਚਰ
Read More
Comment here