Indian PoliticsNationNewsSportsWorld

ਸਾਤਵਿਕ ਤੇ ਚਿਰਾਗ ਸ਼ੈੱਟੀ ਨੇ ਕਾਮਨਵੈਲਥ ਗੇਮਸ ‘ਚ ਰਚਿਆ ਇਤਿਹਾਸ, ਪੁਰਸ਼ ਡਬਲਸ ਵਿਚ ਜਿੱਤਿਆ ਗੋਲਡ

ਸਾਤਵਿਕ ਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਕਾਮਨਵੈਲਥ ਗੇਮਸ ਵਿਚ ਪੁਰਸ਼ ਡਬਲਸ ਦਾ ਗੋਲਡ ਮੈਡਲ ਜਿੱਤ ਲਿਆ। ਸੋਮਵਾਰ ਨੂੰ ਖੇਡੇ ਗਏ ਇਸ ਮੁਕਾਬਲੇ ਵਿਚ ਸਾਤਵਿਕ ਤੇ ਚਿਰਾਗ ਨੇ ਇੰਗਲੈਂਡ ਦੇ ਬੇਨ ਲੇਨ ਅਤੇ ਸੀਨ ਵੇਂਡੀ ਦੀ ਜੋੜੀ ਖਿਲਾਫ 21-15 21-13 ਨਾਲ ਜਿੱਤ ਦਰਜ ਕੀਤੀ।

ਸਾਤਵਿਕ ਸਾਈਰਾਜ ਰੈਂਕੀ ਰੈੱਡੀ ਤੇ ਚਿਰਾਗ ਸ਼ੈੱਟੀ ਨੇ ਸੈਮੀਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਦੇ ਚੈਨ ਪੈਂਗ ਸੂਨ ਤੇ ਟੈਨ ਕਿਆਨ ਮੇਂਗ ਸੇ ਦੀ ਜੋੜੀ ਨੂੰ 21-6, 21-5 ਨਾਲ ਮਾਤ ਦੇ ਕੇ ਫਾਈਨਲ ਦਾ ਟਿਕਟ ਹਾਸਲ ਕੀਤਾ ਸੀ।

ਸਾਤਵਿਕ ਰੈੱਡੀ ਤੇ ਚਿਰਾਗ ਸ਼ੈੱਟੀ ਨੇ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਗੇਮ 21-15 ਨਾਲ ਆਪਣੇ ਨਾਂ ਕਰ ਲਿਆ। ਪਹਿਲੇ ਗੇਮ ਦੌਰਾਨ ਇਕ ਭਾਰਤੀ ਜੋੜੀ ਨੇ ਲਗਾਤਾਰ ਪੰਜ ਪੁਆਇੰਟ ਹਾਸਲ ਕੀਤੇ ਜੋ ਉਨ੍ਹਾਂ ਲਈ ਫਾਇਦੇਮੰਦ ਰਿਹਾ।

Comment here

Verified by MonsterInsights