ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਟੀਕਾ ਨਹੀਂ ਲੁਆ ਸਕੇ ਹੋ ਤਾਂ ਸੈਲਰੀ ਵੀ ਭੁੱਲ ਹੀ ਜਾਓ। ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦਾ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਐੱਚ. ਆਰ. ਐੱਮ. ਐੱਸ. ਵਿਚ ਨਹੀਂ ਹੋਵੇਗਾ, ਉਨ੍ਹਾਂ ਨੂੰ ਸੈਲਰੀ ਨਹੀਂ ਮਿਲੇਗੀ ਕਿਉਂਕਿ ਅਜਿਹੇ ਮੁਲਾਜ਼ਮਾਂ ਦੀ ਸੈਲਰੀ ਬਣੇਗੀ ਹੀ ਨਹੀਂ।ਇਹ ਖੁਲਾਸਾ ਵਿੱਤ ਵਿਭਾਗ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਨੁੰ ਜਾਰੀ ਪੱਤਰ ਵਿਚ ਹੋਇਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਐੱਚ. ਆਰ. ਐੱਮ. ਐੱਸ. ਪੋਰਟਲ ਵਿਚ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਦਰਜ ਕਰਨ ਦਾ ਉਪਬੰਧ ਕੀਤਾ ਗਿਆ ਹੈ ਅਤੇ ਇਸ ਨੂੰ ਸੈਲਰੀ ਮੋਡਿਊਲ ਨਾਲ ਜੋੜਿਆ ਗਿਆ ਹੈ। ਇਸ ਵਿਚ ਬਜਟ ਅਧਿਕਾਰੀ ਨੇ ਹਦਾਇਤ ਕੀਤੀ ਹੈ ਕਿ ਜਿਹੜੇ ਮੁਲਾਜ਼ਮਾਂ ਨੂੰ ਦੋਵੇਂ ਵੈਕਸੀਨ ਲੱਗ ਗਈਆਂ ਹਨ, ਉਨ੍ਹਾਂ ਦੇ ਦੋਵਾਂ ਦੇ ਨੰਬਰ ਅਤੇ ਜਿਨ੍ਹਾਂ ਨੂੰ ਇਕ ਵੈਕਸੀਨ ਲੱਗੀ ਹੈ, ਉਨ੍ਹਾਂ ਦੇ ਇਕ ਸਰਟੀਫਿਕੇਟ ਦਾ ਨੰਬਰ ਇਸ ਪੋਰਟਲ ਵਿਚ ਦਰਜ ਕੀਤਾ ਜਾਵੇਗਾ। ਜੇਕਰ ਵੈਕਸੀਨ ਦਾ ਸਰਟੀਫਿਕੇਟ ਨੰਬਰ ਦਰਜ ਨਾ ਕੀਤਾ ਗਿਆ ਤਾਂ ਸਬੰਧਤ ਮੁਲਾਜ਼ਮ ਦੀ ਸੈਲਰੀ ਨਹੀਂ ਬਣੇਗੀ ਅਤੇ ਇਸ ਲਈ ਖਾਤੇ ਵਿੱਚ ਨਹੀਂ ਆਵੇਗੀ।
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਤਨਖ਼ਾਹਾਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ
December 22, 20210

Related tags :
#cmchanni #PunjabCongress Punjab Punjab News Social media Social media news
Related Articles
February 1, 20220
ਸੁਖਬੀਰ ਨੇ ਪ੍ਰਕਾਸ਼ ਸਿੰਘ ਬਾਦਲ ਲਈ ਕਵਰਿੰਗ ਉਮੀਦਵਾਰ ਵਜੋਂ ਭਰੀ ਨਾਮਜ਼ਦਗੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ ਹੈ। ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਜਾ ਰਹੇ ਹਨ। ਅੱਜ ਕਈ ਵੱਡੇ ਆਗੂਆਂ ਨੇ ਨਾਮਜ਼ਦਗੀਆਂ ਭਰੀਆਂ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ 
Read More
February 26, 20250
ਚਾਚੇ ਨੇ ਆਪਣੇ ਜਵਾਈਆਂ ਤੋਂ ਕਰਵਾਈ ਗੁੰਡਾਗਰਦੀ, ਝੜਪ ਮੌਕੇ ਭਾਬੀ ਦੇ ਵੱਜੀ ਇੱਟ ਮੌਕੇ ਤੇ ਹੋਈ ਮਹਿਲਾ ਦੀ ਮੌਤ
ਜਮੀਨ ਜਾਇਦਾਦ ਦੀ ਲੜਾਈ ਨੂੰ ਲੈ ਕੇ ਸ਼ਰੀਕੇ ਵਿੱਚ ਹੋਈ ਲੜਾਈ ਝਗੜੇ ਦੌਰਾਨ 60 ਸਾਲਾ ਮਹਿਲਾ ਦੇ ਸਿਰ ਵਿੱਚ ਇੱਟ ਮਾਰਕੇ ਉਤਾਰਿਆ ਮੋਦੀ ਘਾਟ,,,, ਜਿੱਥੇ ਸਿਵਿਲ ਹਸਪਤਾਲ ਵਿੱਚ ਗੁਰਦਾਸਪੁਰ ਵਿੱਚ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਹੋਇਆਂ ਐਸ
Read More
July 9, 20220
ਲੁਧਿਆਣਾ ਪੁਲਿਸ ਨੇ ਨਸ਼ਾ ਸਮੱਗਲਰਾਂ ਦੇ ਗੈਂਗ ਦਾ ਕੀਤਾ ਪਰਦਾਫਾਸ਼, ਦਿੱਲੀ ਤੋਂ ਹੈਰੋਇਨ ਲਿਆ ਕਰਦੇ ਸਨ ਸਪਲਾਈ
ਲੁਧਿਆਣਾ ਵਿਚ ਥਾਣਾ ਡਵੀਜ਼ਨ ਟਿੱਬਾ ਦੀ ਪੁਲਿਸ ਨੇ ਨਸ਼ਾ ਸਮੱਗਲਰਾਂ ਦੇ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਤੇ ਲੁਧਿਆਣਾ ਵਿਚ ਸਪਲਾਈ ਕਰਦੇ ਸਨ। ਇਸ ਗਿਰੋਹ ਵਿਚ ਇਕ ਵਿਅਕਤੀ ਤੇ ਦੋ ਔਰਤਾਂ ਸ਼ਾਮਲ ਹਨ। ਗਿਰੋਹ ਬਾਰੇ ਪ
Read More

Comment here