ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਟੀਕਾ ਨਹੀਂ ਲੁਆ ਸਕੇ ਹੋ ਤਾਂ ਸੈਲਰੀ ਵੀ ਭੁੱਲ ਹੀ ਜਾਓ। ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦਾ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਐੱਚ. ਆਰ. ਐੱਮ. ਐੱਸ. ਵਿਚ ਨਹੀਂ ਹੋਵੇਗਾ, ਉਨ੍ਹਾਂ ਨੂੰ ਸੈਲਰੀ ਨਹੀਂ ਮਿਲੇਗੀ ਕਿਉਂਕਿ ਅਜਿਹੇ ਮੁਲਾਜ਼ਮਾਂ ਦੀ ਸੈਲਰੀ ਬਣੇਗੀ ਹੀ ਨਹੀਂ।ਇਹ ਖੁਲਾਸਾ ਵਿੱਤ ਵਿਭਾਗ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਨੁੰ ਜਾਰੀ ਪੱਤਰ ਵਿਚ ਹੋਇਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਐੱਚ. ਆਰ. ਐੱਮ. ਐੱਸ. ਪੋਰਟਲ ਵਿਚ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਦਰਜ ਕਰਨ ਦਾ ਉਪਬੰਧ ਕੀਤਾ ਗਿਆ ਹੈ ਅਤੇ ਇਸ ਨੂੰ ਸੈਲਰੀ ਮੋਡਿਊਲ ਨਾਲ ਜੋੜਿਆ ਗਿਆ ਹੈ। ਇਸ ਵਿਚ ਬਜਟ ਅਧਿਕਾਰੀ ਨੇ ਹਦਾਇਤ ਕੀਤੀ ਹੈ ਕਿ ਜਿਹੜੇ ਮੁਲਾਜ਼ਮਾਂ ਨੂੰ ਦੋਵੇਂ ਵੈਕਸੀਨ ਲੱਗ ਗਈਆਂ ਹਨ, ਉਨ੍ਹਾਂ ਦੇ ਦੋਵਾਂ ਦੇ ਨੰਬਰ ਅਤੇ ਜਿਨ੍ਹਾਂ ਨੂੰ ਇਕ ਵੈਕਸੀਨ ਲੱਗੀ ਹੈ, ਉਨ੍ਹਾਂ ਦੇ ਇਕ ਸਰਟੀਫਿਕੇਟ ਦਾ ਨੰਬਰ ਇਸ ਪੋਰਟਲ ਵਿਚ ਦਰਜ ਕੀਤਾ ਜਾਵੇਗਾ। ਜੇਕਰ ਵੈਕਸੀਨ ਦਾ ਸਰਟੀਫਿਕੇਟ ਨੰਬਰ ਦਰਜ ਨਾ ਕੀਤਾ ਗਿਆ ਤਾਂ ਸਬੰਧਤ ਮੁਲਾਜ਼ਮ ਦੀ ਸੈਲਰੀ ਨਹੀਂ ਬਣੇਗੀ ਅਤੇ ਇਸ ਲਈ ਖਾਤੇ ਵਿੱਚ ਨਹੀਂ ਆਵੇਗੀ।
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਤਨਖ਼ਾਹਾਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ
December 22, 20210

Related tags :
#cmchanni #PunjabCongress Punjab Punjab News Social media Social media news
Related Articles
August 20, 20200
Indore is recognize as India’s cleanest city for the fourth time
The Swachh Mahotsav being organised by the Ministry of Housing and Urban affairs...
Union Minister Hardeep Singh Puri announced that as per the ‘Swachh Survekshan 2020’ results, Indore is recognize a
Read More
April 3, 20250
ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਬੋਲੇ ਡੱਲੇਵਾਲ !
ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਜਬਰ ਤੇ ਜ਼ੁਲਮ ਕਿਸਾਨਾਂ ਤੇ ਹੋਇਆ ਇਹ ਕਾਲਾ ਦਿਨ ਕਦੇ ਵੀ ਨਹੀਂ ਭੁੱਲਿਆ ਜਾਵੇਗਾ ਅਤੇ ਜੋ ਸਰਕਾਰਾਂ ਦੀ ਮਨਸ਼ਾ ਕਦੇ ਵੀ ਉਸ ਨੂੰ ਪੂਰਾ ਨਹੀਂ ਕੀਤਾ ਜਾ ਦਿੱਤਾ ਜਾਵੇਗਾ। ਡ
Read More
September 26, 20220
ਗੈਂਗਸਟਰਾਂ ਦੀ ਆਨਲਾਈਨ ਭਰਤੀ ! ਕੈਨੇਡਾ ਤੋਂ ਫੋਨ ਰਾਹੀਂ 18-19 ਸਾਲ ਦੇ ਮੁੰਡਿਆਂ ਨੂੰ ਗੈਂਗ ‘ਚ ਭਰਤੀ ਕਰ ਰਿਹੈ ਗੋਲਡੀ ਬਰਾੜ
ਗੈਂਗਸਟਰ ਇਸ ਕਦਰ ਬੇਖੌਫ ਹੋ ਗਏ ਹਨ ਕਿ 18-19 ਸਾਲ ਦੇ ਨੌਜਵਾਨਾਂ ਨੂੰ ਆਪਣੀ ਗੈਂਗ ਵਿੱਚ ਭਰਤੀ ਕਰ ਰਹੇ ਹਨ। ਇਸਦੀ ਸ਼ੁਰੂਆਤ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤੀ ਹੈ। ਗੈਂਗਸਟਰ ਗੋਲਡੀ ਬਰਾੜ 18-19 ਸਾਲ ਦੇ ਨੌਜਵਾਨਾਂ ਨੂੰ ਕੈਨੇਡਾ ਤੋਂ ਫੋਨ ਰਾਹੀਂ ਭ
Read More

Comment here