ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਟੀਕਾ ਨਹੀਂ ਲੁਆ ਸਕੇ ਹੋ ਤਾਂ ਸੈਲਰੀ ਵੀ ਭੁੱਲ ਹੀ ਜਾਓ। ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦਾ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਐੱਚ. ਆਰ. ਐੱਮ. ਐੱਸ. ਵਿਚ ਨਹੀਂ ਹੋਵੇਗਾ, ਉਨ੍ਹਾਂ ਨੂੰ ਸੈਲਰੀ ਨਹੀਂ ਮਿਲੇਗੀ ਕਿਉਂਕਿ ਅਜਿਹੇ ਮੁਲਾਜ਼ਮਾਂ ਦੀ ਸੈਲਰੀ ਬਣੇਗੀ ਹੀ ਨਹੀਂ।ਇਹ ਖੁਲਾਸਾ ਵਿੱਤ ਵਿਭਾਗ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਨੁੰ ਜਾਰੀ ਪੱਤਰ ਵਿਚ ਹੋਇਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਐੱਚ. ਆਰ. ਐੱਮ. ਐੱਸ. ਪੋਰਟਲ ਵਿਚ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਦਰਜ ਕਰਨ ਦਾ ਉਪਬੰਧ ਕੀਤਾ ਗਿਆ ਹੈ ਅਤੇ ਇਸ ਨੂੰ ਸੈਲਰੀ ਮੋਡਿਊਲ ਨਾਲ ਜੋੜਿਆ ਗਿਆ ਹੈ। ਇਸ ਵਿਚ ਬਜਟ ਅਧਿਕਾਰੀ ਨੇ ਹਦਾਇਤ ਕੀਤੀ ਹੈ ਕਿ ਜਿਹੜੇ ਮੁਲਾਜ਼ਮਾਂ ਨੂੰ ਦੋਵੇਂ ਵੈਕਸੀਨ ਲੱਗ ਗਈਆਂ ਹਨ, ਉਨ੍ਹਾਂ ਦੇ ਦੋਵਾਂ ਦੇ ਨੰਬਰ ਅਤੇ ਜਿਨ੍ਹਾਂ ਨੂੰ ਇਕ ਵੈਕਸੀਨ ਲੱਗੀ ਹੈ, ਉਨ੍ਹਾਂ ਦੇ ਇਕ ਸਰਟੀਫਿਕੇਟ ਦਾ ਨੰਬਰ ਇਸ ਪੋਰਟਲ ਵਿਚ ਦਰਜ ਕੀਤਾ ਜਾਵੇਗਾ। ਜੇਕਰ ਵੈਕਸੀਨ ਦਾ ਸਰਟੀਫਿਕੇਟ ਨੰਬਰ ਦਰਜ ਨਾ ਕੀਤਾ ਗਿਆ ਤਾਂ ਸਬੰਧਤ ਮੁਲਾਜ਼ਮ ਦੀ ਸੈਲਰੀ ਨਹੀਂ ਬਣੇਗੀ ਅਤੇ ਇਸ ਲਈ ਖਾਤੇ ਵਿੱਚ ਨਹੀਂ ਆਵੇਗੀ।
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਤਨਖ਼ਾਹਾਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ
December 22, 20210
Related tags :
#cmchanni #PunjabCongress Punjab Punjab News Social media Social media news
Related Articles
April 8, 20220
ਮੁਫ਼ਤ ਨਹੀਂ ਮਿਲੇਗੀ ਕੋਵਿਸ਼ੀਲਡ ਦੀ ਬੂਸਟਰ ਡੋਜ਼, ਤੀਜੀ ਖੁਰਾਕ ਲਈ ਭਰਨੇ ਪੈਣਗੇ ਇੰਨੇ ਰੁਪਏ
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਨਿੱਜੀ ਟੀਕਾਕਰਨ ਕੇਂਦਰਾਂ ‘ਤੇ ਐਤਵਾਰ ਤੋਂ ਸਾਰੇ ਬਾਲਗਾਂ ਨੂੰ ਕੋਰੋਨਾ ਵਾਇਰਸ ਬੂਸਟਰ ਡੋਜ਼ ਦੀ ਇਜਾਜ਼ਤ ਦੇਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਨੂੰ ਇੱਕਅਹਿਮ ਤੇ ਸਮੇਂ ‘ਤ
Read More
June 27, 20220
ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ ਅਕਾਊਂਟ ਬੰਦ!
ਸਿੱਧੂ ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ (Tractor2twitr) ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਇਸ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਵੇਲੇ ਇਸ ਅਕਾਊਂਟ ਨੇ
Read More
August 23, 20220
Pune Techie, Big Elon Musk Cheerleader, Finally Gets To Meet Him
Pune-based Indian software developer, Pranay Pathole, an admirer and champion of Elon Musk, realised his dream of meeting the tech entrepreneur.
The 23-year-old machine learning engineer, who loves
Read More
Comment here