ਪੰਜਾਬ ਅਤੇ ਹਰਿਆਣਾ ਸੀਤ ਲਹਿਰ ਦੀ ਜਕੜ ’ਚ ਹਨ। ਉੱਤਰ-ਪੱਛਮੀ ਭਾਰਤ ’ਚ ਸੀਤ ਲਹਿਰ ਦਾ ਕਹਿਰ ਅਗਲੇ ਦੋ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੱਧ ਅਤੇ ਪੂਰਬੀ ਭਾਰਤ ’ਚ ਅਗਲੇ ਤਿੰਨ ਦਿਨਾਂ ਤੱਕ ਕੋਈ ਰਾਹਤ ਮਿਲਣ ਦੇ ਆਸਾਰ ਨਹੀਂ ਹਨ।

ਮੌਸਮ ਵਿਭਾਗ ਨੇ ਦੱਸਿਆ ਕਿ ਪੰਜਾਬ ’ਚ 24 ਦਸੰਬਰ ਨੂੰ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਪੰਜਾਬ ਅਤੇ ਹਰਿਆਣਾ ’ਚ 23 ਤੋਂ 25 ਦਸੰਬਰ ਦੌਰਾਨ ਸਵੇਰ ਵੇਲੇ ਸੰਘਣੀ ਧੁੰਦ ਛਾਈ ਰਹੇਗੀ। ਪੱਛਮੀ ਗੜਬੜੀ ਕਰਕੇ ਪੱਛਮੀ ਹਿਮਾਲਿਆ ਇਲਾਕੇ ’ਚ 22 ਤੋਂ 25 ਦਸੰਬਰ ਤੱਕ ਹਲਕਾ ਮੀਂਹ ਤੇ ਦਰਮਿਆਨੀ ਬਰਫ਼ਬਾਰੀ ਹੋ ਸਕਦੀ ਹੈ।
ਪੰਜਾਬ ਦੇ ਮੋਗਾ, ਬਠਿੰਡਾ ਤੇ ਅੰਮ੍ਰਿਤਸਰ ਵਿੱਚ ਪਾਰਾ ਕਾਫ਼ੀ ਹੇਠਾਂ ਡਿੱਗਣ ਕਰਕੇ ਠੰਡ ਵਿੱਚ ਕਾਫੀ ਵਾਧਾ ਹੋਇਆ। ਮੋਗਾ ’ਚ ਘੱਟੋ-ਘੱਟ ਪਾਰਾ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਪਾਰਾ 0.8 ਡਿਗਰੀ ਸੈਲਸੀਅਸ, ਜਦਕਿ ਬਠਿੰਡਾ ਵਿੱਚ 0.9 ਸੈਲਸੀਅਸ ਦਰਜ ਕੀਤਾ ਗਿਆ।
ਫਰੀਦਕੋਟ ‘ਚ 1.1 ਡਿਗਰੀ, ਜਲੰਧਰ ‘ਚ 2.6 ਡਿਗਰੀ, ਪਟਿਆਲਾ ‘ਚ 3.9 ਡਿਗਰੀ ਅਤੇ ਲੁਧਿਆਣਾ ‘ਚ ਪਾਰਾ 4.4 ਡਿਗਰੀ ਸੈਲਰੀਅਸ ਰਿਹਾ, ਜਿਸ ਨਾਲ ਠੰਡ ਕਰਕੇ ਲੋਕਾਂ ਦਾ ਬੁਰਾ ਹਾਲ ਹੈ। ਉਥੇ ਹੀ ਚੰਡੀਗੜ੍ਹ ’ਚ ਘੱਟੋ-ਘੱਟ ਪਾਰਾ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਮੈਦਾਨੀ ਇਲਾਕਿਆਂ ’ਚ ਹਰਿਆਣਾ ਦਾ ਹਿਸਾਰ ਘੱਟੋ-ਘੱਟ ਪਾਰਾ 0.2 ਡਿਗਰੀ ਦਰਜ ਕੀਤਾ ਗਿਆ, ਜੋਕਿ ਸੂਬੇ ਵਿੱਚ ਸਭ ਤੋਂ ਵੱਧ ਠੰਡਾ ਰਿਹਾ।
Comment here