ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖਬਰ ਹੈ। ਜੇਕਰ ਤੁਸੀਂ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਟੀਕਾ ਨਹੀਂ ਲੁਆ ਸਕੇ ਹੋ ਤਾਂ ਸੈਲਰੀ ਵੀ ਭੁੱਲ ਹੀ ਜਾਓ। ਪੰਜਾਬ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਦਾ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਐੱਚ. ਆਰ. ਐੱਮ. ਐੱਸ. ਵਿਚ ਨਹੀਂ ਹੋਵੇਗਾ, ਉਨ੍ਹਾਂ ਨੂੰ ਸੈਲਰੀ ਨਹੀਂ ਮਿਲੇਗੀ ਕਿਉਂਕਿ ਅਜਿਹੇ ਮੁਲਾਜ਼ਮਾਂ ਦੀ ਸੈਲਰੀ ਬਣੇਗੀ ਹੀ ਨਹੀਂ।ਇਹ ਖੁਲਾਸਾ ਵਿੱਤ ਵਿਭਾਗ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਨੁੰ ਜਾਰੀ ਪੱਤਰ ਵਿਚ ਹੋਇਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਐੱਚ. ਆਰ. ਐੱਮ. ਐੱਸ. ਪੋਰਟਲ ਵਿਚ ਕੋਰੋਨਾ ਟੀਕਾ ਸਰਟੀਫਿਕੇਟ ਦਾ ਨੰਬਰ ਦਰਜ ਕਰਨ ਦਾ ਉਪਬੰਧ ਕੀਤਾ ਗਿਆ ਹੈ ਅਤੇ ਇਸ ਨੂੰ ਸੈਲਰੀ ਮੋਡਿਊਲ ਨਾਲ ਜੋੜਿਆ ਗਿਆ ਹੈ। ਇਸ ਵਿਚ ਬਜਟ ਅਧਿਕਾਰੀ ਨੇ ਹਦਾਇਤ ਕੀਤੀ ਹੈ ਕਿ ਜਿਹੜੇ ਮੁਲਾਜ਼ਮਾਂ ਨੂੰ ਦੋਵੇਂ ਵੈਕਸੀਨ ਲੱਗ ਗਈਆਂ ਹਨ, ਉਨ੍ਹਾਂ ਦੇ ਦੋਵਾਂ ਦੇ ਨੰਬਰ ਅਤੇ ਜਿਨ੍ਹਾਂ ਨੂੰ ਇਕ ਵੈਕਸੀਨ ਲੱਗੀ ਹੈ, ਉਨ੍ਹਾਂ ਦੇ ਇਕ ਸਰਟੀਫਿਕੇਟ ਦਾ ਨੰਬਰ ਇਸ ਪੋਰਟਲ ਵਿਚ ਦਰਜ ਕੀਤਾ ਜਾਵੇਗਾ। ਜੇਕਰ ਵੈਕਸੀਨ ਦਾ ਸਰਟੀਫਿਕੇਟ ਨੰਬਰ ਦਰਜ ਨਾ ਕੀਤਾ ਗਿਆ ਤਾਂ ਸਬੰਧਤ ਮੁਲਾਜ਼ਮ ਦੀ ਸੈਲਰੀ ਨਹੀਂ ਬਣੇਗੀ ਅਤੇ ਇਸ ਲਈ ਖਾਤੇ ਵਿੱਚ ਨਹੀਂ ਆਵੇਗੀ।
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਲਈ ਵੱਡੀ ਖ਼ਬਰ, ਤਨਖ਼ਾਹਾਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ
December 22, 20210

Related tags :
#cmchanni #PunjabCongress Punjab Punjab News Social media Social media news
Related Articles
August 16, 20240
ਕੋਲਕਾਤਾ ਮਹਿਲਾ ਡਾਕਟਰ ਮਾਮਲੇ ‘ਚ ਬੰਦ ਪੰਜਾਬ ਦੇ ਹਸਪਤਾਲ ਡਾਕਟਰਾਂ ਕੀਤੀ ਹੜਤਾਲ, ਮਰੀਜ਼ ਪ੍ਰੇਸ਼ਾਨ |
ਜਲੰਧਰ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਅੱਜ ਓਪੀਡੀ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਦਰਅਸਲ, ਕੋਲਕਾਤਾ ਵਿੱਚ ਇੱਕ ਰੈਜ਼ੀਡੈਂਟ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਦੇ ਵਿਰੋਧ ਵਿੱਚ ਓਪੀਡੀ ਸੁਵਿਧਾਵਾਂ ਪੂਰੀ ਤਰ੍ਹਾਂ ਬੰਦ ਰੱਖਣ ਦਾ ਐਲ
Read More
May 31, 20240
पीएम नरेंद्र मोदी 1 जून तक कन्याकुमारी के विवेकानंद रॉक मेमोरियल में ध्यान करेंगे ||
कन्याकुमारी के विवेकानन्द रॉक मेमोरियल में प्रधानमंत्री मोदी का ध्यान जारी है। पीएम मोदी ने गुरुवार शाम करीब 6.45 बजे विवेकानंद रॉक मेमोरियल में ध्यान शुरू किया जो 1 जून की शाम तक जारी रहेगा. प्रधानमं
Read More
June 9, 20210
How Jeff Bezos, Elon Musk, Other Billionaires Avoided Paying Income Tax
The world's wealthiest individual, Amazon.com Inc. CEO Jeff Bezos, did not pay any federal income tax in 2007 and 2011.
Several of the world's most prominent billionaires paid minimal to no federal
Read More
Comment here