ਮਹਾਰਾਸ਼ਟਰ ਵਿੱਚ ‘ਓਮੀਕ੍ਰੋਨ’ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੁੰਬਈ ਵਿੱਚ 48 ਘੰਟਿਆਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਹੁਣ ਤੱਕ ‘ਓਮੀਕ੍ਰੋਨ’ ਦੇ 17 ਮਾਮਲੇ ਸਾਹਮਣੇ ਆ ਚੁੱਕੇ ਹਨ
ਮੁੰਬਈ ਪੁਲਿਸ ਨੇ ਸ਼ੁੱਕਰਵਾਰ ਨੂੰ ਮੁੰਬਈ ਕਮਿਸ਼ਨਰੇਟ ਖੇਤਰ ਵਿੱਚ 11 ਤੇ 12 ਦਸੰਬਰ ਨੂੰ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੌਰਾਨ ਲੋਕਾਂ ਅਤੇ ਵਾਹਨਾਂ ਦੀਆਂ ਰੈਲੀਆਂ/ਮੋਰਚੇ/ਜੁਲੂਸ ਦੀ ਮਨਾਹੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮ ਸ਼ਨੀਵਾਰ ਤੇ ਐਤਵਾਰ ਨੂੰ 48 ਘੰਟਿਆਂ ਲਈ ਲਾਗੂ ਰਹਿਣਗੇ। ਇਸ ਨੂੰ ਕੋਰੋਨਾ ਦੇ ਨਵੇਂ ‘ਓਮੀਕ੍ਰੋਨ’ ਦੇ ਨਾਲ-ਨਾਲ ਅਮਰਾਵਤੀ, ਮਾਲੇਗਾਓਂ ਅਤੇ ਨਾਂਦੇੜ ਵਿੱਚ ਹੋਈ ਹਿੰਸਾ ਤੋਂ ਪੈਦਾ ਹੋਏ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵੀ ਲਾਗੂ ਕੀਤਾ ਗਿਆ ਹੈ।ਇਸ ਦੌਰਾਨ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 188 ਅਤੇ ਹੋਰ ਕਾਨੂੰਨੀ ਧਾਰਾਵਾਂ ਤਹਿਤ ਸਜ਼ਾ ਦਿੱਤੀ ਜਾਵੇਗੀ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ 695 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਵਿੱਚ ਓਮੀਕਰੋਨ ਦੇ ਸੱਤ ਕੇਸ ਸ਼ਾਮਲ ਹਨ, ਜਿਸ ਨਾਲ ਕੁਲ ‘ਓਮੀਕ੍ਰੋਨ’ ਦੇ ਮਾਮਲਿਆਂ ਦੀ ਗਿਣਤੀ 17 ਹੋ ਗਈ ਹੈ।
Comment here