ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਜੇ ਵੀ ਕਈ ਹਿੰਦੂ ਤੇ ਸਿੱਖ ਲੋਕ ਫਸੇ ਹੋਏ ਹਨ। ਉਥੋਂ ਲੋਕਾਂ ਨੂੰ ਬਾਹਰ ਕੱਢਣ ਦੀ ਭਾਰਤ ਦੀ ਮੁਹਿੰਮ ਅਜੇ ਵੀ ਜਾਰੀ ਹੈ। ਅੱਜ ਫਿਰ ਇੱਕ ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪਾਂ ਸਣੇ 104 ਲੋਕ ਕਾਬੁਲ ਤੋਂ ਭਾਰਤ ਲਿਆਂਦੇ ਗਏ। ਇਸ ਦੇ ਨਾਲ ਹੀ ਕਾਬੁਲ ਦੇ ਇੱਕ ਪੁਰਾਤਣ ਮੰਦਿਰ ਵਿੱਚੋਂ ਹਿੰਦੂ ਧਰਮ ਨਾਲ ਸਬੰਧਤ ਗ੍ਰੰਥ ਵਾਪਸ ਦੇਸ਼ ਵਿੱਚ ਲਿਆਂਦੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸ਼ੁੱਕਰਵਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਇਸ ਵਿਸ਼ੇਸ਼ ਉਡਾਣ ਰਾਹੀਂ 104 ਲੋਕ ਵੀ ਅਫਗਾਨਿਸਤਾਨ ਤੋਂ ਅੱਜ ਭਾਰਤ ਲਿਆਂਦੇ ਗਏ, ਜਿਨ੍ਹਾਂ ਵਿੱਚੋਂ 10 ਲੋਕ ਭਾਰਤੀ ਮੂਲ ਦੇ ਹੀ ਹਨ। ਇਹ ਉਡਾਣ ਦੇਸ਼ ਦੇ ‘ਦੇਵੀ ਸ਼ਕਤੀ’ ਮਿਸ਼ਨ ਤਹਿਤ ਭੇਜੀ ਗਈ ਸੀ।
Comment here