Site icon SMZ NEWS

ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਕਾਬੁਲ ਤੋਂ ਲਿਆਂਦੇ ਗਏ ਭਾਰਤ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਵਿੱਚ ਅਜੇ ਵੀ ਕਈ ਹਿੰਦੂ ਤੇ ਸਿੱਖ ਲੋਕ ਫਸੇ ਹੋਏ ਹਨ। ਉਥੋਂ ਲੋਕਾਂ ਨੂੰ ਬਾਹਰ ਕੱਢਣ ਦੀ ਭਾਰਤ ਦੀ ਮੁਹਿੰਮ ਅਜੇ ਵੀ ਜਾਰੀ ਹੈ। ਅੱਜ ਫਿਰ ਇੱਕ ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪਾਂ ਸਣੇ 104 ਲੋਕ ਕਾਬੁਲ ਤੋਂ ਭਾਰਤ ਲਿਆਂਦੇ ਗਏ। ਇਸ ਦੇ ਨਾਲ ਹੀ ਕਾਬੁਲ ਦੇ ਇੱਕ ਪੁਰਾਤਣ ਮੰਦਿਰ ਵਿੱਚੋਂ ਹਿੰਦੂ ਧਰਮ ਨਾਲ ਸਬੰਧਤ ਗ੍ਰੰਥ ਵਾਪਸ ਦੇਸ਼ ਵਿੱਚ ਲਿਆਂਦੇ ਹਨ।

Three copies of Sri Guru Granth

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸ਼ੁੱਕਰਵਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਇਸ ਵਿਸ਼ੇਸ਼ ਉਡਾਣ ਰਾਹੀਂ 104 ਲੋਕ ਵੀ ਅਫਗਾਨਿਸਤਾਨ ਤੋਂ ਅੱਜ ਭਾਰਤ ਲਿਆਂਦੇ ਗਏ, ਜਿਨ੍ਹਾਂ ਵਿੱਚੋਂ 10 ਲੋਕ ਭਾਰਤੀ ਮੂਲ ਦੇ ਹੀ ਹਨ। ਇਹ ਉਡਾਣ ਦੇਸ਼ ਦੇ ‘ਦੇਵੀ ਸ਼ਕਤੀ’ ਮਿਸ਼ਨ ਤਹਿਤ ਭੇਜੀ ਗਈ ਸੀ।

Exit mobile version