Site icon SMZ NEWS

CDS ਰਾਵਤ ਦੇ ਦਿਹਾਂਤ ਦੇ ਸੋਗ ‘ਚ ਸੋਨੀਆ ਗਾਂਧੀ ਵੱਲੋਂ ਆਪਣਾ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ

ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ CDS ਬਿਪਿਨ ਰਾਵਤ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਸੀ. ਡੀ. ਐੱਸ. ਬਿਪਿਨ ਰਾਵਤ ਦੇ ਦੇਹਾਂਤ ਦੇ ਸੋਗ ਵਿਚ ਕੱਲ੍ਹ ਆਪਣਾ ਜਨਮ ਦਿਨ ਨਾ ਮਨਾਉਣ ਦਾ ਫੈਸਲਾ ਲਿਆ ਹੈ। ਨਾਲ ਹੀ ਉਨ੍ਹਾਂ ਨੇ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਹੈ ਹੈ ਕਿ ਜਨਮਦਿਨ ‘ਤੇ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਨਾ ਕੀਤੇ ਜਾਣ।ਗੌਰਤਲਬ ਹੈ ਕਿ ਤਾਮਿਲਨਾਡੂ ਵਿੱਚ ਬੁੱਧਵਾਰ ਨੂੰ ਦੁਰਘਟਨਾਗ੍ਰਸਤ ਹੋਏ Mi-17V5 ਹੈਲਕੀਪਟਰ ਵਿੱਚ ਸੀ. ਡੀ. ਐੱਸ. ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਣੇ 13 ਜਾਣਿਆਂ ਦਾ ਦਿਹਾਂਤ ਹੋ ਗਿਆ।

Exit mobile version