ਪੀ.ਏ.ਯੂ. ਵਿੱਚ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਦੇ ਪ੍ਰੋਫੈਸਰ ਡਾ ਖੁਸ਼ਦੀਪ ਧਰਨੀ ਨੂੰ “ਬੈਸਟ ਐਬਸਟ੍ਰੈਕਟ ਐਵਾਰਡ“ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ ਦੀ ਸਾਂਝੀ ਕੰਸ਼ਰੋਸ਼ੀਅਮ ਮੀਟਿੰਗ ਵਿੱਚ ਦਿੱਤਾ ਗਿਆ । ਉਹਨਾਂ ਨੇ ਇਸ ਦੌਰਾਨ “ਸੋਜਸ਼ ਵਾਲੀ ਅੰਤੜੀ ਦੀ ਬਿਮਾਰੀ’ ਸੰਬੰਧੀ ਆਪਣੀ ਖੋਜ ਦਾ ਐਬਸਟ੍ਰੈਕਟ ਪੇਸ਼ ਕੀਤਾ ਸੀ । ਡਾ ਖੁਸਦੀਪ ਧਰਨੀ ਅਤੇ ਡਾ ਸੋਨਿਕਾ ਸ਼ਰਮਾ ਤੋਂ ਇਲਾਵਾ ਡਾ ਅਰਸ਼ਦੀਪ ਸਿੰਘ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ), ਡਾ ਰਮਿਤ ਮਹਾਜਨ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ), ਡਾ ਵੰਦਨਾ ਮਿੱਢਾ (ਅੰਦਰੂਨੀ ਦਵਾਈ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਅਤੇ ਡਾ ਅਜੀਤ ਸੂਦ (ਗੈਸਟ੍ਰੋਐਂਟਰੋਲੋਜੀ ਵਿਭਾਗ, ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ) ਦੁਆਰਾ ਸਾਂਝੇ ਤੌਰ ਤੇ ਐਬਸਟ੍ਰੈਕਟ ਲਿਖੀ ਗਈ ਸੀ । ਕਾਨਫਰੰਸ ਨਵੰਬਰ ਵਿੱਚ ਚੀਨ ਦੇ ਸ਼ਹਿਰ ਸ਼ੰਘਾਈ ਵਿਖੇ ਆਯੋਜਿਤ ਹੋਈ ।ਡਾ ਖੁਸ਼ਦੀਪ ਧਰਨੀ ਨੇ ਕਾਨਫਰੰਸ ਵਿੱਚ ਇੱਕ ਪਹਿਲਾਂ ਤੋਂ ਰਿਕਾਰਡ ਕੀਤੀ ਵੀਡੀਓ ਰਾਹੀਂ ਪੇਪਰ ਪੇਸ਼ ਕੀਤਾ । ਇਸ ਪੇਪਰ ਵਿੱਚ ਇਸ ਬਿਮਾਰੀ ਦੇ ਪ੍ਰਚਲਨ ਅਤੇ ਵਿਕਾਸ ਦੇ ਰੁਝਾਨਾਂ ਨੂੰ ਸਾਹਮਣੇ ਲਿਆਂਦਾ। ਸੋਜਸ਼ ਵਾਲੀ ਆਂਤੜੀ ਦੀ ਬਿਮਾਰੀ (ਆਈ ਬੀ ਡੀ) ਨੂੰ ਰਵਾਇਤੀ ਤੌਰ ’ਤੇ ਵਿਕਸਿਤ ਦੇਸ਼ਾਂ ਦੀ ਸਮੱਸਿਆ ਵਜੋਂ ਦੇਖਿਆ ਜਾਂਦਾ ਹੈ । ਅਧਿਐਨ ਦੇ ਨਤੀਜਿਆਂ ਨੇ ਸਿੱਟਾ ਕੱਢਿਆ ਕਿ ਇਹ ਬਿਮਾਰੀ ਬਾਕੀ ਦੁਨੀਆਂ ਲਈ ਵੀ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਡਾ ਸ਼ੰਮੀ ਕਪੂਰ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਅਤੇ ਡਾ ਸੰਦੀਪ ਬੈਂਸ ਕਾਲਜ ਆਫ ਕਮਿਊਨਿਟੀ ਸਾਇੰਸ ਨੇ ਡਾ. ਧਰਨੀ ਅਤੇ ਪੂਰੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਲਈ ਟੀਮ ਨੂੰ ਵਧਾਈ ਦਿੱਤੀ।
ਪੀ.ਏ.ਯੂ. ਦੇ ਪ੍ਰੋਫੈਸਰ ਨੂੰ ਬੈਸਟ ਐਬਸਟ੍ਰੈਕਟ ਐਵਾਰਡ ਹੋਇਆ ਹਾਸਲ
December 1, 20210

Related tags :
#Kisan Adolan Punjab Punjab News Social media Social media news
Related Articles
March 4, 20240
Chance Mobile lapalingo casino Gambling enterprise
BlogsAre Step Financial On Cellular?Is it necessary to Be 18+ Playing On the A casino Software?Roo Online casino Australian continentBest Online casinos BonusesAction
<p lapalingo casino >You’ll
Read More
April 27, 20200
खलनायक फिल्म का बनने जा रहा है रीमेक ये होंगे हीरो !
लॉकडाउन में बॉलीवुड की सभी फिल्मों की शूटिंग बंद पड़ी है लेकिन इस बीच बॉलीवुड को चाहने वालो के लिए एक बड़ी खुशखबरी है फिल्म मेकर सुभाष घई इन दिनों लॉकडाउन में अपने अपकमिंग प्रोजेक्ट्स को लेकर काम कर रहे
Read More
September 7, 20240
Download MATLAB 2024 Crack – Full Version Free for Engineers & Scientists
Download MATLAB 2024 Crack - Full Version for Windows & Mac
Looking for the best way to unlock all the features of MATLAB 2024? Download the full version crack now and take advantage of this po
Read More

Comment here