ਜਗਰਾਓਂ ਵਿਚ ਬੀਤੀ 15 ਮਈ ਨੂੰ ਅਨਾਜ ਮੰਡੀ ਵਿਖੇ ਦੋ ਥਾਣੇਦਾਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਇੱਕ ਗੋਲੀ ਏਐਸਆਈ ਭਗਵਾਨ ਸਿੰਘ ਦੇ ਸਿਰ ‘ਚ ਲੱਗੀ ਤੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ। ਦੂਸਰੀ ਗੋਲੀ ਏਐੱਸਆਈ ਦਲਵਿੰਦਰਜੀਤ ਸਿੰਘ ਨੂੰ ਲੱਗੀ। ਗੰਭੀਰ ਰੂਪ ’ਚ ਜ਼ਖ਼ਮੀ ਏ.ਐੱਸ.ਆਈ. ਦਲਵਿੰਦਰਜੀਤ ਸਿੰਘ ਦੀ ਹਸਪਤਾਲ ਲਿਜਾਂਦਿਆਂ ਰਾਹ ਵਿੱਚ ਹੀ ਮੌਤ ਹੋ ਗਈ ਸੀ।

ਇਸੇ ਮਾਮਲੇ ਵਿਚ ਗੈਂਗਸਟਰ ਜੈਪਾਲ ਭੁੱਲਰ ਵਾਂਟੇਡ ਸੀ। ਪੁਲਿਸ ਵੱਲੋਂ ਉਸ ‘ਤੇ ਇਨਾਮ ਰੱਖਿਆ ਗਿਆ ਸੀ। ਜੈਪਾਲ ਭੁੱਲਰ ਤੇ ਉਸ ਦੇ ਸਾਥੀ ਜਸਪ੍ਰੀਤ ਸਿੰਘ ਦਾ ਦਾ ਅੱਜ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ। ਪੁਲਿਸ ਵੱਲੋਂ ਦੋਵਾਂ ਦਾ ਕੋਲਕਾਤਾ ‘ਚ ਐਨਕਾਊਂਟਰ ਕੀਤਾ ਗਿਆ।

ਦੱਸ ਦੇਈਏ ਕਿ ਇਸੇ ਮਾਮਲੇ ਵਿਚ ਪੁਲਿਸ ਵੱਲੋਂ ਪਹਿਲਾਂ ਹੀ ਇੱਕ ਵਿਅਕਤੀ ਲੱਕੀ ਰਾਜਪੂਤ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਜਿਸ ਨੇ ਕਿ ਦੋਵੇਂ ਥਾਣੇਦਾਰ ਦੇ ਕਾਤਲਾਂ ਨੂੰ ਭੱਜਣ ਵਿਚ ਮਦਦ ਕੀਤੀ ਸੀ। ਲੱਕੀ ਪਹਿਲਾਂ ਹੀ ਕਈ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹੈ।
Comment here