ਮੌਜੂਦਾ ਸਮੇ ਵਿੱਚ ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ। ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਪਰ ਇਸ ਦੌਰਾਨ ਹੁਣ ਇੱਕ ਦੁਖਦ ਖਬਰ ਆਂਧਰਾ ਪ੍ਰਦੇਸ਼ ਤੋਂ ਆ ਰਹੀ ਹੈ। ਜਿੱਥੇ ਆਂਧਰਾ ਪ੍ਰਦੇਸ਼ ਦੇ ਕੜੱਪਾ ਜ਼ਿਲੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪੱਥਰ ਤੋੜਨ ਵਾਲੀ ਵਿਸਫੋਟਕ ਸਮੱਗਰੀ ਦੇ ਫਟਣ ਕਾਰਨ ਘੱਟੋ ਘੱਟ ਪੰਜ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਜਦਕਿ ਬਹੁਤ ਸਾਰੇ ਲੋਕਾਂ ਦਾ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਇਹ ਘਟਨਾ ਸਵੇਰੇ 10 ਵਜੇ ਕਲਾਸਾਪਾਡੂ ਬਲਾਕ ਦੇ ਮਾਮਿਲਪੱਲੇ ਪਿੰਡ ਦੀ ਹੈ।
ਆਂਧਰਾ ਪ੍ਰਦੇਸ਼ ਦੇ ਕੜੱਪਾ ਵਿੱਚ ਮਾਈਨਿੰਗ ਲਈ ਰੱਖੀ ਵਿਸਫੋਟਕ ਸਮੱਗਰੀ ‘ਚ ਹੋਇਆ ਧਮਾਕਾ, 5 ਮਜ਼ਦੂਰਾਂ ਦੀ ਮੌਤ
