ਇੱਕ ਪਾਸੇ ਤੇ ਸਰਕਾਰ ਅਤੇ ਦਿੱਲੀ ਪੁਲਿਸ ਕਿਸਾਨਾਂ ਨਾਲ ਪੂਰੀ ਹਮਦਰਦੀ ਪ੍ਰਗਟਾ ਰਹੀ ਹੈ, ਪਰ ਦੂਜੇ ਪਾਸੇ ਧੱਕੇਸ਼ਾਹੀ ਵੀ ਪੂਰੀ ਕਰ ਰਹੀ ਹੈ, ਇਸ ਗੱਲ ਦੀ ਅਸਲੀਅਤ ਉਦੋਂ ਸਾਹਮਣੇ ਆਈ ਜਦੋ ਅੱਜ ਕਿਸਾਨ, ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨ ਸਬੰਧੀ 11ਵੇਂ ਗੇੜ ਦੀ ਬੈਠਕ ਕਰਨ ਜਾ ਰਹੇ ਸਨ ਤਾ ਸਾਰੇ ਕਿਸਾਨ ਆਗੂ ਵਿਗਿਆਨ ਭਵਨ ਪਹੁੰਚ ਗਏ ਪਰ ਕਿਸੇ ਗੱਲੋਂ ਨਾਰਾਜ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਗੱਡੀ ‘ਚ ਹੀ ਬੈਠੇ ਰਹੇ ਅਤੇ ਬੈਠਕ ‘ਚ ਜਾਣ ਤੋਂ ਇਨਕਾਰ ਕਰਤਾ । ਰੁਲਦੂ ਸਿੰਘ ਅੰਦਰ ਜਾਣ ਸਮੇਂ ਇਹ ਕਹਿ ਰਹੇ ਸਨ ਕਿ ਅੱਜ ਬੈਠਕ ‘ਚ ਉਹ ਕੁਝ ਵੀ ਨਹੀਂ ਬੋਲਣਗੇ।
ਬੈਠਕ ‘ਚ ਸ਼ਾਮਲ ਹੋਣ ਲਈ ਜਦੋਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਆਪਣੀ ਗੱਡੀ ‘ਚ ਆ ਰਹੇ ਸਨ ਤਾਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਇਕ ਨਾਕੇ ‘ਤੇ ਰੋਕ ਲਿਆ। ਰੁਲਦੂ ਸਿੰਘ ਮਾਨਸਾ ਮੁਤਾਬਕ ਇਸੇ ਦੌਰਾਨ ਦਿੱਲੀ ਪੁਲਿਸ ਵਲੋਂ ਉਨ੍ਹਾਂ ਦੀ ਕਾਰ ‘ਤੇ ਕੁਝ ਸੁੱਟਿਆ ਗਿਆ, ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਇਸ ਹਾਦਸੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਬਾਕੀ ਆਗੂ ਅਤੇ ਧਰਨਾਕਾਰੀਆਂ ‘ਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ
ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ ਤੇ ਦਿੱਲੀ ਪੁਲਿਸ ਵਲੋਂ ਹਮਲਾ : ਤੋੜੇ ਗੱਡੀ ਦੇ ਸ਼ੀਸ਼ੇ
Related tags :
Comment here