ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਬਾਜ਼ਾਰ ਵਿਚ ਇਕੋ ਸਮੇਂ 2 ਬੰਬ ਧਮਾਕੇ ਹੋਏ। ਇਸ ਧਮਾਕੇ ਵਿੱਚ 6 ਵਿਅਕਤੀ ਮਾਰੇ ਗਏ ਤੇ 25 ਤੋਂ ਵੱਧ ਜ਼ਖਮੀ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਬੰਬ ਧਮਾਕੇ ਬਗਦਾਦ ਦੇ ਵਪਾਰਕ ਕੇਂਦਰ ਵਿੱਚ ਹੋਏ ਸਨ। ਇਸ ਧਮਾਕੇ ਵਿੱਚ ਜ਼ਖਮੀ ਹੋਏ ਬਹੁਤ ਸਾਰੇ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ,ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪਹਿਲੀ ਵਾਰ ਬਗਦਾਦ ਦੇ ਵਪਾਰਕ ਖੇਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਕ ਪਾਸੇ ਇਰਾਕ ਵਿਚ ਰਾਜਨੀਤਿਕ ਤਣਾਅ ਹੈ ਅਤੇ ਦੂਜੇ ਪਾਸੇ ਧਮਾਕਾ ਹੋਇਆ। ਸੂਤਰਾਂ ਅਨੁਸਾਰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਧਮਾਕਿਆਂ ਪਿੱਛੇ ਕੌਣ ਹੈ। ਪਿਛਲੇ ਕੁਝ ਮਹੀਨਿਆਂ ਤੋਂ ਇਰਾਕ ‘ਤੇ ਡੈਸ਼ ਸਮੂਹ ਅਤੇ ਮਿਲਿਟਾ ਸਮੂਹ ਦੋਵੇਂ ਇਰਾਕ ‘ਤੇ ਹਮਲੇ ਕਰ ਰਹੇ ਹਨ।