ਭਾਰਤੀ ਕਿਸਾਨ ਯੂਨੀਅਨ(ਲੋਕਸ਼ਕਤੀ) ਨੇ ਸੁਪਰੀਮ ਕੋਰਟ ਨੂੰ ਇੱਕ ਬੇਨਤੀ ਕੀਤੀ ਹੈ ਕਿ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਚਲੀਆਂ ਗੜਬੜੀਆਂ ਨੂੰ ਠੀਕ ਕਰਨ ਲਈ ਬਣਾਈ ਕਮੇਟੀ ਦੇ ਬਾਕੀ ਤਿੰਨ ਮੈਂਬਰਾਂ ਨੂੰ ਵੀ ਜਲਦ ਤੋਂ ਜਲਦ ਹਟਾ ਦਿੱਤਾ ਜਾਵੇ ਅਤੇ ਫਿਰ ਉਨ੍ਹਾਂ ਲੋਕਾਂ ਦੀ ਕਮੇਟੀ ਬਣਾਈ ਜਾਵੇ ਜੋ ਆਪਸੀ ਸਾਂਝ ’ਤੇ ਅਧਾਰਤ ਹੋਵੇ। ਅਪੀਲਕਰਤਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕੁਦਰਤੀ ਨਿਆਂ ਦੇ ਸਿਧਾਂਤ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਿਉਂਕਿ ਸੁਪਰੀਮ ਕੋਰਟ ਵਲੋਂ ਬਣਾਈ ਕਮੇਟੀ ਵਿੱਚ ਨਿਯੁਕਤ ਕੀਤੇ ਗਏ ਚਾਰੋਂ ਵਿਅਕਤੀਆਂ ਨੇ ਆਪਣੇ ਵਲੋਂ ਪਹਿਲਾਂ ਹੀ ਇਨ੍ਹਾਂ ਕਾਨੂੰਨਾਂ ਦੀ ਪੂਰੀ ਖੁੱਲ ਕੇ ਹਮਾਇਤ ਕੀਤੀ ਹੈ ਅਤੇ ਇਸ ਸਭ ਦੇ ਨਾਲ ਹੀ ਹਲਫ਼ਨਾਮੇ ਵਿਚ ਕੇਂਦਰ ਸਰਕਾਰ ਦੀ 26 ਜਨਵਰੀ ਦੀ ਟਰੈਕਟਰ ਪਰੇਡ ਖ਼ਿਲਾਫ਼ ਅਰਜ਼ੀ ਖਾਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ, ਜਿਸ ਉੱਤੇ 18 ਜਨਵਰੀ ਨੂੰ ਸੁਣਵਾਈ ਹੋਣੀ ਹੈ। ਗੌਰਤਲਬ ਹੈ ਕਿ ਭਾਰਤੀ ਕਿਸਾਨ ਯੂਨੀਅਨ ਲੋਕਸ਼ਕਤੀ ਉਨ੍ਹਾਂ 40 ਕਿਸਾਨ ਯੂਨੀਅਨਾਂ ਵਿਚੋਂ ਇਕ ਹੈ ਜੋ ਪਿੱਛਲੇ 50 ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਸਰਹੱਦੀ ਇਲਾਕਿਆਂ ‘ਤੇ ਅੰਦੋਲਨ ਦੀ ਅਗਵਾਈ ਕਰ ਰਹੀਆਂ ਹਨ ਅਤੇ ਮੋਦੀ ਸਰਕਾਰ ਵਲੋਂ ਬਣਾਏ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੀਆਂ ਹਨ।
Supreme Court ਆਪਣੀ ਬਣਾਈ ਕਮੇਟੀ ਰੱਦ ਕਰ ਬਣਾਵੇ ਇੱਕ ਸਾਂਝੀ ਭਾਈਵਾਲ ਕਮੇਟੀ
January 16, 20210

Related tags :
#Kheti Kanoon #SupremeCourt
Related Articles
March 21, 20220
ਕਾਂਗਰਸ ਦੀ ਹਾਰ ਪਿੱਛੋਂ ਪਹਿਲੀ ਵਾਰ ਸਿੱਧੂ ਘਰ ਪਹੁੰਚੇ 7 ਸਾਬਕਾ ਕਾਂਗਰਸੀ MLA, ਛਿੜੀ ਨਵੀਂ ਚਰਚਾ
ਵਿਧਾਨ ਸਭਾ ਚੋਣਾਂ ਦੇ 10 ਦਿਨ ਬਾਅਦ ਐਤਵਾਰ ਨੂੰ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ। ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਰੇ 7 ਸਾਬਕਾ ਵਿਧਾਇਕਾਂ ਤੇ ਉਮੀਦਵਾਰਾਂ ਦੇ ਨਾਲ ਆਪਣੀ ਤਸ
Read More
November 14, 20220
सरकार ने रोडवेज यूनियनों की प्रमुख मांगों को मान लिया है, अगली बैठक 12 दिसंबर को होगी
पंजाब के मुख्यमंत्री भगवंत मान के आदेश पर परिवहन विभाग ने राज्य के पंजाब रोडवेज, पनबस, पीआरटीसी कॉन्ट्रैक्ट वर्कर्स यूनियन की मुख्य मांगों को मान लिया है। इस संबंध में आज मुख्यमंत्री कार्यालय में हुई
Read More
July 23, 20200
ਯੂਨਾਈਟਿਡ ਸਿੱਖਸ ਨੇ ਨਵਾਂ ਚੀਫ ਲੀਗਲ ਲੀਡਰ ਅਫਸਰ ਅਤੇ ਕੌਮੀ ਕਾਨੂੰਨੀ ਨਿਰਦੇਸ਼ਕ ਨਿਯੁਕਤ ਕੀਤਾ
ਯੂਨਾਈਟਿਡ ਸਿੱਖਸ ਨੇ ਮੰਗਲਵਾਰ ਨੂੰ ਨਵਾਂ ਚੀਫ ਲੀਗਲ ਲੀਡਰ ਅਫਸਰ ਅਤੇ ਕੌਮੀ ਕਾਨੂੰਨੀ ਨਿਰਦੇਸ਼ਕ ਦੀ ਘੋਸ਼ਣਾ ਕੀਤੀ
ਯੂਨਾਈਟਿਡ ਸਿੱਖਸ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਨਿਊਯੌਰਕ ਦੇ ਸਿਵਲ ਰਾਈਟਸ ਦੇ ਵਕੀਲ, ਵਾਂਡਾ ਸੈਂਚੇਜ਼ ਡੇ, ਸੰਗਠਨ ਦੇ ਮ
Read More

Comment here