ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਕੋਰੋਨਾ ਪਾਜ਼ੀਟਿਵ ਆ ਗਈ ਹੈ। ਜ਼ਿਕਰਯੋਹ ਹੈ ਕਿ ਇਸ ਮੌਕੇ ਸਾਇਨਾ ਨੇਹਵਾਲ ਦੇ ਥਾਈਲੈਂਡ ‘ਚ ਬੈਡਮਿੰਟਨ ਟੂਰਨਾਮੈਂਟ ਚਲ ਰਹੇ ਹਨ, ਜਿੱਥੇ ਉਸ ਨੂੰ ਇੱਕ ਹਸਪਤਾਲ ‘ਚ ਇਕਾਂਤਵਾਸ ‘ਚ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਸਾਇਨਾ ਨੇਹਵਾਲ ਨੂੰ ਬੈਂਕਾਕ ‘ਚ ਥਾਈਲੈਂਡ ਓਪਨ ਤੋਂ ਹਟਣਾ ਪਵੇਗਾ। ਜ਼ਿਕਰਯੋਗ ਹੈ ਕਿ ਇਹ ਦੂਜਾ ਮੌਕਾ ਹੈ, ਜਦੋਂ ਸਾਇਨਾ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਹ ਮਹਿਜ਼ ਇਕ ਹਫ਼ਤਾ ਪਹਿਲਾਂ ਹੀ ਕੋਰੋਨਾ ਤੋਂ ਠੀਕ ਹੋਈ ਸੀ।