26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਰੋਕਣ ਲਈ ਕੇਂਦਰ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕਰ ਦਿੱਤੀ ਹੈ। Delhi Police ਰਾਹੀਂ ਦਾਖਲ ਕੀਤੀ ਗਈ ਅਰਜ਼ੀ ਵਿੱਚ ਕੇਂਦਰ ਸਰਕਾਰ ਨੇ ਕਿਹਾ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਹੋਣ ਵਾਲੀ ਪਰੇਡ ’ਚ ਅੜਿੱਕਾ ਪਾਉਣ ਲਈ ਕਿਸਾਨਾਂ ਨੇ ਇਹ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟਰੈਕਟਰ ਮਾਰਚ ਨਾਲ ਅਮਨ-ਅਮਾਨ ਦੀ ਹਾਲਤ ਵਿੱਚ ਮੁਸ਼ਕਿਲ ਆ ਸਕਦੀ ਹੈ। ਦਾਖਲ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਕਰਨ ਦੇ ਅਧਿਕਾਰ ਤਹਿਤ ਦੇਸ਼ ਨੂੰ ਡੂੰਘੇ ਪੱਧਰ ’ਤੇ ਢਾਹ ਲਾਉਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਕੌਮੀ ਰਾਜਧਾਨੀ ਖੇਤਰ ਵਿੱਚ ਟਰੈਕਟਰ-ਟਰਾਲੀਆਂ ਜਾਂ ਹੋਰ ਵਾਹਨਾਂ ਰਾਹੀਂ ਮਾਰਚ ਕਰਨ ਤੋਂ ਰੋਕਣ ਦੇ ਹੁਕਮ ਦਿੱਤੇ ਜਾਣ
ਕੀ ਮੋਦੀ ਸਰਕਾਰ ਰੋਕ ਸਕੇਗੀ ਕਿਸਾਨਾਂ ਦਾ ਟਰੈਕਟਰ ਮਾਰਚ ?
January 12, 20210

Related tags :
delhi kisan andolan Kisan Tractor March
Related Articles

January 25, 20210
ਦੇਸ਼ ਭਰ ‘ਚ ਸਿਰਫ ਇੱਕੋ ਚਰਚਾ : ਕਿਸਾਨਾਂ ਦੀ ਟਰੈਕਟਰ ਪਰੇਡ : ਕਿਸਾਨਾਂ ਨੇ ਦੱਸੇ ਰੂਟ ਅਤੇ ਨਿਯਮ
ਮੋਦੀ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਖਿਲਾਫ ਦੇਸ਼ ਭਰ ਦੇ ਕਿਸਾਨਾਂ ਦਾ ਅੰਦੋਲਨ ਲਗਾਤਾਰ 60ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਅਤੇ ਦਿੱਲੀ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਵੀ ਪਤਰਕਾਰ ਵਾਰਤਾ ਕੀਤ
Read More
February 29, 20240
पंजाब में ऑरेंज और येलो अलर्ट, अगले दो दिन बारिश, आंधी और ओलावृष्टि की चेतावनी
पंजाब में कल से मौसम फिर बिगड़ रहा है. प्रदेश में पश्चिमी विक्षोभ सक्रिय हो रहा है। इसके साथ ही अगले दो दिनों तक बारिश और तूफान के आसार हैं. मौसम विभाग ने 1 और 2 मार्च को पूरे पंजाब में बारिश का अलर्ट
Read More
September 5, 20220
ਡੇਰਾ ਬਿਆਸ ਪ੍ਰੇਮੀਆਂ ਅਤੇ ਨਿਹੰਗਾਂ ਵਿਚਾਲੇ ਝੜਪ, ਪੁਲਿਸ ਨੇ ਸੰਭਾਲੇ ਹਾਲਾਤ, ਸਥਿਤੀ ਕਾਬੂ ਹੇਠ
ਬਿਆਸ ਵਿੱਚ ਰਾਧਾ ਸੁਆਮੀ ਡੇਰਾ ਸਮਰਥਕਾਂ ਅਤੇ ਨਿਹੰਗ ਮੁਖੀ ਬਾਬਾ ਪਾਲਾ ਸਿੰਘ ਦੇ ਸਮਰਥਕਾਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੋਲੀਆਂ ਵੀ ਚੱਲੀਆਂ, ਇੱਟਾਂ-ਰੋੜੇ ਵੀ ਚੱਲੇ, ਜਿਸ ਨਾਲ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।
Read More
Comment here