ਪੰਜਾਬ ਦੇ ਮਸ਼ਹੂਰ ਪਿੰਡ ਕਾਹਨੂੰਵਾਨ ਵਿੱਚ 19 ਸਾਲਾ ਨੌਜਵਾਨ ਦੀ ਲਾਸ਼ ਖੇਤਾਂ ਦੇ ਦਰੱਖਤ ਉਤੇ ਲਟਕਦੀ ਮਿਲਨ ਕਰਕੇ ਆਸੇ ਪਾਸੇ ਦੇ ਲੋਕ ‘ਚ ਤਣਾਅ ਦਾ ਮਹੌਲਬਨ ਗਿਆ, ਫਿਲਹਾਲ ਅਜੇ ਲੜਕੇ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਅਨੁਸਾਰ ਮ੍ਰਿਤਕ ਦਾ ਨਾਮ ਗੌਰਵ ਸੀ, ਮ੍ਰਿਤਕ ਦੇ ਪਿਤਾ ਪਵਨ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ‘ਬੇਅੰਤ ਇੰਜੀਨੀਅਰਿੰਗ ਕਾਲਜ’ ਵਿੱਚ BTec ਕਰ ਰਿਹਾ ਸੀ ਅਤੇ ਉਸਦਾ ਤੀਜਾ ਸਮੈਸਟਰ ‘ਚ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹ ਫੌਜ ਵਿੱਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਸੀ ਅਤੇ ਰੋਜ਼ ਭੱਜਣ ਜਾਂਦਾ ਸੀ ਅਤੇ ਸ਼ਨੀਵਾਰ ਸ਼ਾਮੀ ਉਹ ਭੱਜ ਕੇ ਘਰ ਵਾਪਸ ਨਹੀਂ ਆਇਆ। ਪਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਗੌਰਵ ਦੀ ਲਾਸ਼ ਖੇਤਾਂ ਵਿਚ ਦਰੱਖਤ ਨਾਲ ਲਟਕ ਰਹੀ ਹੈ। ਉਸਨੇ ਦੱਸਿਆ ਕਿ ਗੌਰਵ ਦਾ ਕਦੇ ਕਿਸੇ ਨਾਲ ਝਗੜਾ ਨਹੀਂ ਹੋਇਆ ਅਤੇ ਨਾ ਹੀ ਉਸਨੇ ਕਦੇ ਉਸਨੂੰ ਕਿਸੇ ਸਮੱਸਿਆ ਬਾਰੇ ਦੱਸਿਆ। ਮੌਕੇ ‘ਤੇ ਪਹੁੰਚੇ ਥਾਣਾ ਕਾਹਨੂੰਵਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੌਰਵ ਠਾਕੁਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਦਰੱਖਤ ਨਾਲ ਲਟਕਦਾ ਮਿਲਿਆ ਫੌਜੀ ਬਣਨ ਦੇ ਸੁਫ਼ਨੇ ਦੇਖਣ ਵਾਲਾ ਨੌਜਵਾਨ Gaurav
January 11, 20210

Related tags :
LiveAccident LiveDeath LiveSuicide
Related Articles
June 26, 20200
ब्लैकलिस्ट करने के गृह मंत्रालय के फैसले को सुप्रीम कोर्ट में दी गई चुनौती
तब्लीगी जमात से जुड़े विभिन्न देशों के लोगों को ब्लैकलिस्ट करने के गृह मंत्रालय के फैसले को सुप्रीम कोर्ट में चुनौती दी गई है.
तब्लीगी जमात से जुडे़ 34 विदेशी नागरिकों की उन्हें ब्लै
Read More
November 6, 20240
ਕਰੋੜਾ ਦੀ ਜਮੀਨੀ ਧੋਖਾਧੜੀ ਮਾਮਲੇ ‘ਚ ਪੁਲਿਸ ਵੱਲੋਂ ਨਾਮੀ ਕਾਰੋਬਾਰੀ ਸਨੇ 4 ਤੇ ਮਾਮਲਾ ਦਰਜ, ਪੀੜੀਤ ਨੇ ਪੁਲਿਸ ਦਾ ਕੀਤਾ ਧੰਨਵਾਦ
ਲੁਧਿਆਣਾ ਦੇ ਵਿੱਚ ਕਰੋੜਾ ਦੀ ਜਮੀਨ ਦੇ ਵਿਵਾਦ ਨੂੰ ਲੈ ਕੇ ਧੋਖਾਧੜੀ ਦਾ ਸ਼ਿਕਾਰ ਹੋਏ ਨਿੱਪੀ ਰਾਜ ਭੱਲਾ, ਰਵਿੰਦਰ ਗੁਪਤਾ ਅਤੇ ਵੱਲੋਂ ਬਲਜਿੰਦਰ ਸਿੰਘ ਅੱਜ ਇੱਕ ਪ੍ਰੈਸ ਕਾਨਫਰਸ ਕਰਕੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ
Read More
December 16, 20210
ਲੁਧਿਆਣਾ ‘ਚ CM ਚੰਨੀ ਤੇ ਰਾਏਕੋਟ ‘ਚ ਸਿੱਧੂ ਕਰਨਗੇ ਰੈਲੀ, ਕਈ ਨੇਤਾਵਾਂ ਦੇ ਕਾਂਗਰਸ ‘ਚ ਸ਼ਾਮਲ ਹੋਣ ਦੀ ਸੰਭਾਵਨਾ
ਆਮ ਆਦਮੀ ਪਾਰਟੀ ਦੇ ਲੁਧਿਆਣਾ ਫੋਕਸ ਦੇ ਮੱਦੇਨਜ਼ਰ 20 ਦਿਨਾਂ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀਰਵਾਰ ਨੂੰ ਤੀਜੀ ਵਾਰ ਸ਼ਹਿਰ ਪਹੁੰਚਣਗੇ। ਇਸ ਦੌਰਾਨ ਉਹ ਰੈਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ। ਇਸ
Read More
Comment here