ਕਿਸੇ ਵਿਦਵਾਨ ਨੇ ਬਹੁਤ ਹੀ ਸੋਹਣੀ ਗੱਲ ਕਹੀ ਹੈ।ਇਨਸਾਨ ਦੇ ਗਰੀਬ ਜੰਮਣ ਵਿੱਚ ਉਸਦਾ ਕੋਈ ਰੋਲ ਨਹੀਂ ਹੁੰਦਾ,ਪਰ ਗਰੀਬ ਮਰਨ ਵਿੱਚ ਜਰੂਰ ਹੁੰਦਾ ਹੈ।ਜਾਂ ਫ਼ਿਰ ਕਹਿ ਲਵੋ,ਇਹ ਗੱਲ ਸੱਚ ਹੈ,ਕਿ ਉੱਦਮ ਅੱਗੇ ਲੱਛਮੀ ਅਤੇ ਪੱਖੇ ਅੱਗੇ ਪੌਣ। ਜਿੰਦਗੀ ਦੀ ਅਸਲ ਸੱਚਾਈ ਤਾਂ ਇਹ ਹੈ,ਕਿ ਮਿਹਨਤ ਦੇ ਰੰਗ ਕਦੇ ਫਿੱਕੇ ਨਹੀਂ ਹੁੰਦੇ।
ਇਸ ਤਰ੍ਹਾਂ ਹੀ,ਮੇਰੇ ਪਿੰਡ ਦੇ ਇਕ ਨੌਜਵਾਨ ਬਲਜੀਤ ਸਿੰਘ ਬੱਲੀ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਜਿ਼ੰਦਗੀ ਨੂੰ ਗੂੜ੍ਹੇ ਰੰਗ ਵਿੱਚ ਰੰਗਿਆ। ਬਲਜੀਤ ਸਿੰਘ ਦਾ ਜਨਮ 25.10.1981 ਨੂੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੋਥਾ ਵਿਖੇ, ਪਿਤਾ ਮਦਨ ਚੰਦ ਅਤੇ ਮਾਤਾ ਗੁਲਾਬ ਕੌਰ ਦੇ ਘਰ ਹੋਇਆ। ਬਲਜੀਤ ਸਿੰਘ ਦੇ ਇੱਕ ਭੈਣ ਅਤੇ ਇੱਕ ਭਰਾ ਹੈ।
(ਅੱਜ ਕੱਲ੍ਹ ਉਸ ਦਾ ਭਰਾ,ਫ਼ੌਜ ਵਿੱਚ ਨੌਕਰੀ ਕਰਦਾ ਹੈ,ਅਤੇ ਭੈਣ ਵਕੀਲ ਹੈ),ਜਿਸ ਵਕਤ ਬਲਜੀਤ ਸਿੰਘ ਜਨਮ ਹੋਇਆ ਸੀ,ਉਸ ਟਾਈਮ ਉਸਦੇ ਘਰ ਦੀ ਹਾਲਤ ਆਰਥਿਕ ਤੌਰ ਤੇ ਬਹੁਤੀ ਵਧੀਆ ਨਹੀਂ ਸੀ।
ਬਲਜੀਤ ਸਿੰਘ ਉੱਪਰ, ਜੈਸੀ ਸੰਗਤ,ਵੈਸੀ ਰੰਗਤ, ਦਾ ਬਹੁਤ ਅਸਰ ਹੋਇਆਂ ਸੀ।ਉਸ ਦੀ ਇਹ ਰੰਗਤ ਕਿਤੋਂ ਬਾਹਰੋਂ ਨਹੀਂ,ਉਸਦੇ ਪਾਪਾ ਕੋਲੋ ਹੀ ਚੜ੍ਹੀ ਸੀ। ਬਲਜੀਤ ਸਿੰਘ ਦੇ ਪਾਪਾ ਬਿਜਲੀ ਬੋਰਡ ਵਿੱਚ ਕਿਸੇ ਛੋਟੇ ਅਹੁਦੇ ਤੇ ਨੌਕਰੀ ਕਰਦੇ ਸਨ।ਓਹ ਬਹੁਤ ਇਮਾਨਦਾਰ ਅਤੇ ਮਿਹਨਤੀ ਇਨਸਾਨ ਸਨ। ਓਹਨਾ ਨੇ ਜਿ਼ੰਦਗੀ ਵਿੱਚ ਕਦੇ ਵੀ ਕਿਸੇ ਕੋਲੋ ਕੋਈ ਰਿਸ਼ਵਤ ਨਹੀਂ ਲਈ ਸੀ। ਸਗੋਂ ਐਤਵਾਰ ਜਾਂ ਛੁੱਟੀ ਵਾਲੇ ਦਿਨ ਲੋਕਾਂ ਦੇ ਘਰ ਜਾ ਕੇ ਓਹਨਾਂ ਦਾ ਬਿਜਲੀ ਦਾ ਕੰਮ ਬਿਲਕੁਲ ਮੁਫ਼ਤ ਵਿੱਚ ਕਰਦੇ ਸਨ।ਅਤੇ ਮੇਰੇ ਘਰ ਵੀ ਕਈ ਵਾਰ ਓਹਨਾਂ ਨੇ ਮੁਫ਼ਤ ਵਿੱਚ ਕੰਮ ਕੀਤਾ ਸੀ। ਓਹੀ ਜਜ਼ਬਾ ਅਤੇ ਲਗਨ ਓਹਨਾਂ ਦੇ ਬੇਟੇ ਬਲਜੀਤ ਸਿੰਘ ਵਿੱਚ ਸੀ।
ਬਲਜੀਤ ਸਿੰਘ ਨੇ ਮੁੱਢਲੀ ਪੜ੍ਹਾਈ ਆਪਣੇ ਹੀ ਪਿੰਡ ਦੇ ਸਰਕਾਰੀ ਸਕੂਲ ਵਿੱਚ ਕੀਤੀ ਸੀ। 1986 ਦੇ ਵਿੱਚ ਪਿੰਡ ਦੇ ਸਕੂਲ ਵਿੱਚ ਪਹਿਲੀ ਕਲਾਸ ਵਿੱਚ ਦਾਖਲਾ ਲਿਆ ਅਤੇ 1994 ਵਿੱਚ ਮਿਡਲ ਕਲਾਸ ਪਾਸ ਕੀਤੀ।ਅਤੇ ਫ਼ਿਰ ਨਾਲ ਦੇ ਪਿੰਡ ਰੁਪਾਣਾ ਤੋਂ 1996 ਵਿੱਚ ਮੈਟ੍ਰਿਕ ਵਿੱਚ ਦਾਖਲਾ ਲਿਆ ਅਤੇ ਪਹਿਲੇ ਦਰਜੇ ਵਿੱਚ ਪਾਸ ਕੀਤੀ। ਫਿਰ 10+2 ਦੀ ਪੜ੍ਹਾਈ ਆਪਣੇ ਹੀ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਤੋਂ 1998 ਵਿੱਚ ਪੂਰੀ ਕੀਤੀ।
ਫ਼ਿਰ ਆਪਣੀ ਉਚੇਰੀ ਪੜ੍ਹਾਈ ਲਈ 1998 ਵਿੱਚ ਫਿਰੋਜ਼ਪੁਰ ਦੇ ਕਾਲਜ ਵਿਖੇ ਦਾਖਲਾ ਲਿਆ ਅਤੇ 2002 ਵਿੱਚ ਉਸਨੂੰ ਪੂਰਾ ਕਰ ਲਿਆ। ਫ਼ਿਰ ਆਪਣੇ ਮੈਰਾਇਨ ਇੰਜੀਨਅਰਿੰਗ ਦੇ ਪ੍ਰੌਫੈਸ਼ਨਲ ਕੋਰਸ ਵਿੱਚ ਦਾਖਲਾ ਲਿਆ ਅਤੇ ਉਸ ਕੋਰਸ ਨੂੰ ਪੂਰਾ ਕਰਨ ਤੋਂ ਬਾਅਦ ਪਹਿਲੀ ਨੌਕਰੀ ਸ਼ੁਰੂ ਕੀਤੀ। ਉਸ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਮੈਰਾਇਨ ਇੰਜੀਨੀਅਰ ਦੀ ਨੌਕਰੀ ਦੌਰਾਨ, ਪਹਿਲੀ ਯਾਤਰਾ ਮੈਲਬਰਨ ਆਸਟ੍ਰੇਲੀਆ ਅਤੇ ਫ਼ਿਰ ਯੂ.ਕੇ,ਕੈਨੇਡਾ, ਅਮਰੀਕਾ, ਚੀਨ ਅਤੇ ਜਾਪਾਨ ਸਮੇਤ ਹੋਰ 36 ਮੁਲਕਾਂ ਦੀ ਯਾਤਰਾ ਕੀਤੀ।ਅਤੇ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ।ਉਸ ਤਰ੍ਹਾਂ ਦੇ ਹੋ ਜੋਸ਼ ਅਤੇ ਜਜ਼ਬੇ ਦੇ ਨਾਲ।
ਬਲਜੀਤ ਸਿੰਘ ਬਚਪਨ ਤੋਂ ਹੀ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਸੀ। ਬਚਪਨ ਵਿੱਚ ਸ਼ੌਂਕੀਆ ਤੋਰ ਤੇ ਅਕਸਰ ਹੀ ਖੇਤਾਂ ਵਿੱਚ ਕੰਮ ਕਰਨ ਲਈ ਚਲਾ ਜਾਂਦਾ ਸੀ, ਓਹ ਖੇਤ ਭਾਵੇਂ ਉਸਦੇ ਆਪਣੇ ਨਹੀਂ ਸਨ, ਪਰ ਫਿਰ ਵੀ ਪੂਰੇ ਸ਼ੌਂਕ ਅਤੇ ਮਿਹਨਤ ਦੇ ਨਾਲ ਕਰਦਾ ਸੀ।ਅਤੇ ਜਵਾਨੀ ਵਿੱਚ ਇਸ ਸ਼ੌਂਕ ਨੂੰ ਪੂਰਾ ਕਰਨ ਲਈ, ਆਪਣੀ ਮਿਹਨਤ ਨਾਲ ਬਲਜੀਤ ਸਿੰਘ ਨੇ ਕੁੱਝ ਜ਼ਮੀਨ ਵੀ ਖਰੀਦੀ ਅਤੇ ਹੁਣ ਵੀ ਉਸਨੂੰ ਛੁੱਟੀ ਵੇਲੇ ਫ਼ਰੀ ਵਕਤ, ਖੇਤਾਂ ਵਿੱਚ ਕੰਮ ਕਰਨਾ ਬਹੁਤ ਪਸੰਦ ਹੈ ।ਬਲਜੀਤ ਸਿੰਘ ਅੱਜ ਵੀ ਐਨੀ ਤਰੱਕੀ ਕਰਨ ਤੋਂ ਬਾਅਦ ਆਪਣੀ ਜਿੰਦਗੀ ਵਿੱਚ ਆਪਣੇ ਪਿਤਾ ਵਾਂਗ ਸਾਦਾ ਰਹਿਣਾ ਅਤੇ ਜ਼ਮੀਨ ਨਾਲ਼ ਜੁੜੇ ਰਹਿਣਾ ਪਸੰਦ ਕਰਦਾ ਹੈ।
ਬਲਜੀਤ ਸਿੰਘ ਵਿੱਚ ਕੋਈ ਗਰੂਰ ਨਹੀਂ ਹੈ ਅਤੇ ਬਲਜੀਤ ਸਿੰਘ ਅੱਜ ਵੀ ਆਪਣੀ ਮਾਂ ਲਈ “ਬੱਲੀ” ਹੀ ਹੈ।
ਮੈਂ ਆਪਣੇ ਵੀਰ ਨੂੰ ਹਮੇਸ਼ਾ ਦਿਲੋਂ ਸਲੂਟ ਕਰਾਗਾਂ,
ਜਿਸ ਨੇ ਪੂਰੀ ਦੁਨੀਆਂ ਦੇ ਵਿੱਚ ਮੇਰੇ ਪਿੰਡ ਦਾ ਨਾਂ ਰੋਸ਼ਨ ਕੀਤਾ।
ਮੇਰੇ ਵੱਲੋਂ ਮੇਰੇ ਵੀਰ ਨੂੰ ਕੁੱਝ ਲਾਈਨਜ਼ ਸਮਰਪਿਤ ਨੇ ।
ਕਿਸਮਤ ਨੂੰ ਦੋਸ਼ ਦੇਣਾ
ਹੁੰਦਾ ਕੰਮ ਨਿਕੰਮੀਆਂ ਦਾ
ਮਿਹਨਤ ਹੈ,ਹਮੇਸ਼ਾ ਮੁੱਲ ਪਾਉਂਦੀ,
ਮਾਵਾਂ ਦੇ ਹੀਰੇ ਪੁੱਤ ਜੰਮਿਆਂ ਦਾ।
ਲੇਖਕ ਜਗਮੀਤ ਸਿੰਘ ਬਰਾੜ
ਪਿੰਡ ਸੋਥਾ
ਜਿ਼ਲ੍ਹਾ ਅਤੇ ਤਹਿਸੀਲ
ਸ੍ਰੀ ਮੁਕਤਸਰ ਸਾਹਿਬ
ਪੰਜਾਬ (152032)
ਮੋਬ +919872615141