ਦਿੱਲੀ ਦੇ Tikri Border ‘ਤੇ BKU ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਅੱਜ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ ਮਨਾਇਆ ਗਿਆ। ਬਾਬਾ ਸੋਹਣ ਸਿੰਘ ਭਕਨਾ ਵੱਲੋਂ ਗ਼ਦਰ ਲਹਿਰ ‘ਚ ਨਿਭਾਏ ਰੋਲ ਤੇ ਉਸ ਤੋਂ ਮਗਰੋਂ ਪੰਜਾਬ ਦੀ ਕਿਸਾਨ ਲਹਿਰ ਅੰਦਰ ਲੜੇ ਜੁਝਾਰੂ ਸੰਘਰਸ਼ਾਂ ਨੂੰ ਯਾਦ ਕੀਤਾ ਗਿਆ ਤੇ ਬਾਬਾ ਸੋਹਣ ਸਿੰਘ ਭਕਨਾ ਦੀ ਕੁਰਬਾਨੀ ਤੇ ਦੁੱਖ ਤਕਲੀਫ਼ਾਂ ਕੱਟਣ ਦੀ ਭਾਵਨਾ ਤੋਂ ਪ੍ਰੇਰਨਾ ਲੈਣ ਦਾ ਹੋਕਾ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂ ਹਰਿੰਦਰ ਕੌਰ ਨੇ ਕਿਹਾ ਕਿ Modi Govt ਨੂੰ ਸੰਘਰਸ਼ ਦੇ ਜ਼ੋਰ ‘ਤੇ ਘੇਰ ਕੇ ਦੁਬਾਰਾ ਗੱਲਬਾਤ ਲਈ ਬਿਠਾਉਣਾ Kisan olan ਦੀ ਪ੍ਰਾਪਤੀ ਹੈ ਪਰ ਅਜੇ ਉਸ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਨ, ਸਾਰੇ ਮੁਲਕ ਚ ਸਭਨਾਂ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਸਰਕਾਰੀ ਖਰੀਦ ਨੂੰ ਸੰਵਿਧਾਨਕ ਦਰਜਾ ਦਿਵਾਉਣ ਵਰਗੀਆਂ ਮੰਗਾਂ ਮੰਨਣ ਲਈ ਮਜਬੂਰ ਕਰਨਾ ਬਾਕੀ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸੰਘਰਸ਼ ਅੰਦਰ ਭਰਮ ਭੁਲੇਖੇ ਫੈਲਾਉਣ ਤੇ ਜਥੇਬੰਦੀਆਂ ‘ਚ ਪਾਟਕ ਪਾਉਣ ਲਈ ਗੱਲਬਾਤ ਨੂੰ ਹਥਿਆਰ ਦੇ ਤੌਰ ‘ਤੇ ਵਰਤਣ ਦਾ ਯਤਨ ਕਰੇਗੀ ਜਿਸ ਤੋਂ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਅੱਜ ਰੈਲੀ ‘ਚ ਭਾਰੀ ਮੀਂਹ ਕਾਰਨ ਵਿਘਨ ਪੈਣ ਕਰਕੇ ਸਟੇਜ ਮਿੱਥੇ ਸਮੇਂ ਨਾਲੋਂ ਇਕ ਘੰਟਾ ਪਹਿਲਾਂ ਸਮਾਪਤ ਕਰਨੀ ਪਈ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਵਲਟੋਹਾ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਬਲਿਹਾਰ ਸਿੰਘ, ਹਰਿਆਣੇ ਤੋਂ ਕਿਰਪਾਲ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਭਵਾਨੀ ਦੇ ਪ੍ਰਦੇਸ਼ ਪ੍ਰਧਾਨ ਰਵੀ ਆਜ਼ਾਦ , ਬਚਿੱਤਰ ਕੌਰ ਨੇ ਵੀ ਸੰਬੋਧਨ ਕੀਤਾ।
Delhi ਦੇ Tikri Border ‘ਤੇ ਮਨਾਇਆ ਗਿਆ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ
January 5, 20210

Related tags :
delhi kisan andolan Gadar Lehar Kisan Andolan ਬਾਬਾ ਸੋਹਣ ਸਿੰਘ ਭਕਨਾ ਗ਼ਦਰੀ ਯੋਧੇ
Related Articles
August 14, 20240
ਛੋਟੀ ਬੱਚੀ ਪਿਤਾ ਨੂੰ ਬਚਾਉਣ ਲਈ ਰੋ ਰੋ ਮਾਰਦੀ ਰਹੀ ਤਰਲੇ ਪੁਲਿਸ ਵਾਲੇ ਕੁੱ/ਟ/ਦੇ ਰਹੇ, ਝੰਜੋੜ ਕੇ ਰੱਖ ਦੇਣ ਵਾਲੀ ਵੀਡੀਓ ਵਾਇਰਲ
ਲਗਾਤਾਰ ਹੀ ਸੋਸ਼ਲ ਮੀਡੀਆ ਤੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਧੱਕੇ ਨਾਲ ਘੜੀਸ ਕੇ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਇੱਕ ਦੁਕ
Read More
September 27, 20250
ਹਾਸ਼ਿਮ ਗੈਂ/ਗ ਦਾ ਮੈਂਬਰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ, ਦੇਸ਼ ਛੱਡ ਕੇ ਭੱਜਣ ਦੀ ਸੀ ਤਿਆਰੀ
ਗੈਂਗਸਟਰ ਰੂਬਲ ਸਰਦਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ, ਉਸਨੂੰ ਉਡਾਣ ਭਰਨ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦ
Read More
March 12, 20240
हरियाणा में सियासी भूचाल,टूटा BJP-JJP गठबंधन
हरियाणा की राजनीति से एक बड़ी खबर सामने आ रही है. लोकसभा चुनाव से पहले हरियाणा में बीजेपी और जननायक जनता पार्टी (जेजेपी) के बीच गठबंधन टूट गया है. ऐसे में नई सरकार का गठन संभव है. सूत्रों के मुताबिक आ
Read More

Comment here