ਖ਼ਬਰ ਹੈ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਜਿਥੋਂ ਦੇ ਨਜ਼ਦੀਕੀ ਪਿੰਡ ਸਾਰੋਂ ਵਿਖੇ ਵਿਆਹੁਤਾ ਔਰਤ ਨੇ ਆਪਣੀਆਂ 2 ਨਾਬਾਲਿਗ ਧੀਆਂ ਸਮੇਤ ਆਤਮ ਹਤਿਆ ਕਰ ਲਈ । ਸੰਗਰੂਰ ਪੁਲਿਸ ਨੇ ਮ੍ਰਿਤਕ ਦੀਆਂ ਦੋਨੋ ਨਾਬਾਲਿਗ ਕੁੜੀਆਂ ਦੀ ਲਾਸ਼ ਬਰਾਮਦ ਕਰ ਲਈ ਜਦਕਿ ਵਿਆਹੁਤਾ ਔਰਤ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਮ੍ਰਿਤਕ ਵਿਆਹੁਤਾ ਔਰਤ ਦੀ ਪਛਾਣ 29 ਸਾਲ ਦੀ ਬਲਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਪਿੰਡ ਸਾਰੋਂ ਜ਼ਿਲ੍ਹਾ ਸੰਗਰੂਰ ਦੇ ਰੂਪ ‘ਚ ਹੋਈ ਹੈ। ਸੰਗਰੂਰ ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਸੰਗਰੂਰ ‘ਚ ਭੇਜ ਦਿੱਤਾ ਹੈ। ਦਰਅਸਲ ‘ਚ ਉਕਤ ਮ੍ਰਿਤਕ ਔਰਤ ਨੇ ਪਹਿਲਾਂ ਆਪਣੀਆਂ ਦੋਵੇਂ ਨਾਬਾਲਿਗ ਕੁੜੀਆਂ ਦੀ ਹੱਤਿਆ ਕੀਤੀ ਅਤੇ ਫਿਰ ਪੱਖੇ ਨਾਲ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਫਿਲਹਾਲ ਅਜੇ ਤੱਕ ਇਹਨਾਂ ਦੀ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਚੱਲ ਪਾਇਆ ਹੈ। ਇਕ ਲੜਕੀ ਦੀ ਉਮਰ 4 ਸਾਲ ਅਤੇ ਇਕ ਦੀ ਢਾਈ ਸਾਲ ਦੱਸੀ ਜਾ ਰਹੀ ਹੈ।
ਦੋਨੋ ਮਾਸੂਮ ਬੱਚਿਆਂ ਦਾ ਕਤਲ ਕਰ ਮਾਂ ਨੇ ਖੁੱਦ ਵੀ ਕੀਤੀ ਆਤਮ ਹਤਿਆ
