ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਨੂੰ ਕਾਨੂੰਨੀ ਤੌਰ ਤੇ ਦਰਜਾ ਦਿਵਾਉਣ ਲਈ ਧਰਨਿਆਂ ਤੇ ਬੈਠੇ ਕਿਸਾਨਾਂ ਨੇ ਕਿਹਾ ਹੈ ਕਿ ਉਹ ਸ਼ੁਰੂ ਤੋਂ ਸ਼ਾਂਤਮਈ ਸਨ, ਸ਼ਾਂਤਮਈ ਹਨ ਤੇ ਹਮੇਸ਼ਾ ਸ਼ਾਂਤਮਈ ਰਹਿਣਗੇ ਪਰ ਜਦ ਤਕ ਸਰਕਾਰ ਆਪਣੇ ਤਿੰਨੋ ਖੇਤੀ ਕਾਨੂੰਨਾਂ ਨੂੰ ਵਾਪਿਸ ਨੀ ਲੈਂਦੀ ਉਦੋਂ ਤੱਕ ਦਿੱਲੀ ਦੀਆਂ ਸਰਹੱਦਾਂ ਉਪਰ ਡਟੇ ਰਹਿਣਗੇ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ’ਤੇ ਦਬਾਅ ਪਾਉਣ ਲਈ 26 ਜਨਵਰੀ ਨੂੰ ਦਿੱਲੀ ਵੱਲ ਟਰੈਕਟਰ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦਿਨ ਕਿਸਾਨਾਂ ਵਲੋਂ ਟਰੈਕਟਰਾਂ ’ਤੇ ਕੌਮੀ ਝੰਡੇ ਲਗਾਏ ਜਾਣਗੇ ਤੇ ਇਸ ਮਾਰਚ ਨੂੰ Kisan Prade ਦਾ ਨਾਮ ਦਿੱਤਾ ਗਿਆ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਹੁਣ ਤੱਕ ਉਨ੍ਹਾਂ ਦੇ 50 ਸਾਥੀ ਜਾਨ ਗੁਆ ਚੁੱਕੇ ਹਨ। ਕਿਸਾਨ ਨੇਤਾਵਾਂ ਨੇ ਮੀਡੀਆ ਨੂੰ ਦੱਸਿਆ ਕਿ ਮੋਦੀ ਸਰਕਾਰ ਦਾ ਇਹ ਕੋਰਾ ਝੂਠ ਹੈ ਕਿ ਉਨ੍ਹਾਂ ਨੇ ਕਿਸਾਨਾਂ ਦੀਆਂ 50% ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੂੰ ਕਾਗਜ਼ ’ਤੇ ਕੁੱਝ ਵੀ ਨਹੀਂ ਮਿਲਿਆ।
ਕਿਸਾਨਾਂ ਅਤੇ ਮੰਤਰੀਆਂ ਦੀ 4 ਨੂੰ ਹੋਣ ਵਾਲੀ ਮੀਟਿੰਗ ਅਹਿਮ : ਮੰਗਾਂ ਨਾ ਮਨਣ ਤੇ ਕਿਸਾਨ ਦਿੱਲੀ ‘ਚ 26 ਜਨਵਰੀ ਨੀ ਕਰਨਗੇ ਟਰੈਕਟਰ ਪਰੇਡ
January 2, 20210

Related tags :
#delhikisandharne #Modi VS Kisan #TractorPrade
Related Articles
December 21, 20230
आज कोरोना के 358 एक्टिव केस मिले, छह की मौत
देश में एक बार फिर कोरोना के मामले बढ़ रहे हैं। केरल में बीते 24 घंटे में कोरोना के 300 नए सक्रिय मामले सामने आए हैं। साथ ही तीन कोरोना मरीजों की मौत हो गई है। गुरुवार को केंद्रीय स्वास्थ्य मंत्रालय न
Read More
April 19, 20220
ਸੁਸ਼ੀਲ ਗੁਪਤਾ ਵੱਲੋਂ SYL ਬਿਆਨ ‘ਤੇ ਬੋਲੇ ਸੁਖਬੀਰ ਬਾਦਲ, ‘ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਨਹੀਂ ਕਰਨ ਦੇਵਾਂਗੇ’
ਆਪ’ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵੱਲੋਂ SYL ਨਹਿਰ ਰਾਹੀਂ ਹਰਿਆਣਾ ਨੂੰ ਪੰਜਾਬ ਦਾ ਪਾਣੀ ਦੇਣ ਦੀ ਗਾਰੰਟੀ ‘ਆਪ’ ਅਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਅਸਲੀ ਚਿਹਰਾ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ‘ਅਕਾਲੀ ਦਲ ਕਦੇ ਵੀ ਕਿਸੇ ਨੂੰ ਵੀ
Read More
August 31, 20220
Suspended BJP Leader Allegedly “Punished” Son Who Exposed Help’s Torture
Suspended Jharkhand BJP leader Seema Patra, arrested for torturing her domestic help, allegedly sent her son to hospital for exposing the abuse with videos that led to the help's rescue.
Seema Patr
Read More

Comment here