ਬੀਤੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਕਿ ਕਿਸਾਨੀ ਸੰਘਰਸ਼ ਵਿੱਚ ਜੋ ਵੀ ਲੋਕ ਜਾ ਰਹੇ ਹਨ, ਉਹ ਪਿਕਨਿਕ ਮਨਾ ਰਹੇ ਹਨ, ਜਿਸ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਭਾਜਪਾ ਵਰਕਰਾਂ ਨੂੰ ਪਤਾ ਲੱਗਦੇ ਹੀ ਉਨ੍ਹਾਂ ਨੇ ਸਾਬਕਾ ਮੰਤਰੀ ਦੇ ਘਰ ਦੇ ਮੂਹਰੇ ਧਰਨਾ ਲਗਾ ਦਿੱਤਾ। ਜਾਣਕਾਰੀ ਅਨੁਸਾਰ ਕੁੱਝ ਨੌਜਵਾਨ ਹੱਥ ‘ਚ ਝੰਡੀਆਂ ਫੜ ਕੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਦੇ ਘਰ ਪਹੁੰਚੇ ਅਤੇ ਘਰ ‘ਚ ਗੋਹੇ ਦੀ ਟਰਾਲੀ ਸੁੱਟ ਕੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਤੀਕਸ਼ਣ ਸੂਦ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਤੀਕਸ਼ਣ ਸੂਦ ਨੇ ਕਿਹਾ ਕਿ ਉਸਨੂੰ ਪਹਿਲਾਂ ਹੀ ਡਰ ਸੀ ਕਿ ਉਸਦੇ ਘਰ ਦੇ ਬਾਹਰ ਕੁਝ ਲੋਕ ਸ਼ਾਇਦ ਅਜਿਹੀ ਹਰਕਤ ਕਰ ਸਕਦੇ ਹਨ ਪਰ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੇ ਇਸ ਮਾਮਲੇ ਵਿੱਚ ਦੋਸ਼ੀ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਉਨ੍ਹਾਂ ਕਿਹਾ ਕਿ ਉਸਨੇ ਪਹਿਲਾਂ ਹੀ ਐਸਐਸਪੀ ਨੂੰ ਅਜਿਹਾ ਖ਼ਦਸ਼ਾ ਜ਼ਾਹਰ ਕਰਦਿਆਂ ਸੁਨੇਹਾ ਭੇਜਿਆ ਸੀ, ਪਰ ਇਸ ਦੇ ਬਾਵਜੂਦ ਉਸਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਨਹੀਂ ਕੀਤੀ ਗਈ। ਜਦੋਂ ਉਨ੍ਹਾਂ ਨੇ ਬੁਲਾਇਆ ਤਾਂ ਪੁਲਿਸ ਪਹੁੰਚੀ। ਸਾਬਕਾ ਮੰਤਰੀ ਨੇ ਕਿਹਾ ਕਿ ਅਜਿਹੇ ਲੋਕ ਗੁੰਡਾਗਰਦੀ ਕਰਕੇ ਕਿਸਾਨੀ ਲਹਿਰ ਨੂੰ ਬਦਨਾਮ ਕਰ ਰਹੇ ਹਨ।
ਭਾਜਪਾ ਨੇਤਾ ਤੀਕਸ਼ਨ ਸੂਦ ਦੇ ਘਰ ਦੇ ਬਾਹਰ ਸੁਟਿਆ ਗੋਹਾ
January 1, 20210

Related Articles
October 6, 20220
ਵੱਡੀ ਖਬਰ: ਸੰਗਰੂਰ ਤੋਂ AAP ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਕਰਵਾਉਣਗੇ ਵਿਆਹ
ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਭਲਕੇ ਵਿਆਹ ਕਰਵਾਉਣ ਜਾ ਰਹੇ ਹਨ । CM ਭਗਵੰਤ ਮਾਨ ਵੀ ਇਸ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨਗੇ । ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾ ਦੇ
Read More
April 2, 20240
पंजाब-हरियाणा में फिर बदलेगा मौसम, तेज हवाओं के साथ बारिश के आसार
पंजाब के मौसम को लेकर अहम खबर सामने आ रही है. मौसम विभाग के मुताबिक जल्द ही पंजाब में एक नया पश्चिमी विक्षोभ सक्रिय होने वाला है. दरअसल, मौसम विभाग ने 5 अप्रैल तक पंजाब, हरियाणा, चंडीगढ़ जैसे कई राज्य
Read More
April 8, 20230
गो फर्स्ट फ्लाइट में बैठे-बैठे यात्री…और कैप्टन नदारद, आईएएस ने ट्वीट कर क्लास लगाई
मुंबई से दिल्ली आने वाली फ्लाइट एक बार फिर चर्चा में है। इस बार कुछ ऐसा हुआ कि हर कोई हैरान रह गया। दरअसल, पायलट की लापरवाही के चलते यात्रियों को कई घंटे तक इंतजार करना पड़ा। यह जानकारी तब सामने आई जब
Read More

Comment here