ਬੀਤੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਵੱਲੋਂ ਇਕ ਬਿਆਨ ਦਿੱਤਾ ਗਿਆ ਸੀ ਕਿ ਕਿਸਾਨੀ ਸੰਘਰਸ਼ ਵਿੱਚ ਜੋ ਵੀ ਲੋਕ ਜਾ ਰਹੇ ਹਨ, ਉਹ ਪਿਕਨਿਕ ਮਨਾ ਰਹੇ ਹਨ, ਜਿਸ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਭਾਜਪਾ ਵਰਕਰਾਂ ਨੂੰ ਪਤਾ ਲੱਗਦੇ ਹੀ ਉਨ੍ਹਾਂ ਨੇ ਸਾਬਕਾ ਮੰਤਰੀ ਦੇ ਘਰ ਦੇ ਮੂਹਰੇ ਧਰਨਾ ਲਗਾ ਦਿੱਤਾ। ਜਾਣਕਾਰੀ ਅਨੁਸਾਰ ਕੁੱਝ ਨੌਜਵਾਨ ਹੱਥ ‘ਚ ਝੰਡੀਆਂ ਫੜ ਕੇ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਦੇ ਘਰ ਪਹੁੰਚੇ ਅਤੇ ਘਰ ‘ਚ ਗੋਹੇ ਦੀ ਟਰਾਲੀ ਸੁੱਟ ਕੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਤੀਕਸ਼ਣ ਸੂਦ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਤੀਕਸ਼ਣ ਸੂਦ ਨੇ ਕਿਹਾ ਕਿ ਉਸਨੂੰ ਪਹਿਲਾਂ ਹੀ ਡਰ ਸੀ ਕਿ ਉਸਦੇ ਘਰ ਦੇ ਬਾਹਰ ਕੁਝ ਲੋਕ ਸ਼ਾਇਦ ਅਜਿਹੀ ਹਰਕਤ ਕਰ ਸਕਦੇ ਹਨ ਪਰ ਪੁਲਿਸ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਨੇ ਇਸ ਮਾਮਲੇ ਵਿੱਚ ਦੋਸ਼ੀ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ, ਉਨ੍ਹਾਂ ਕਿਹਾ ਕਿ ਉਸਨੇ ਪਹਿਲਾਂ ਹੀ ਐਸਐਸਪੀ ਨੂੰ ਅਜਿਹਾ ਖ਼ਦਸ਼ਾ ਜ਼ਾਹਰ ਕਰਦਿਆਂ ਸੁਨੇਹਾ ਭੇਜਿਆ ਸੀ, ਪਰ ਇਸ ਦੇ ਬਾਵਜੂਦ ਉਸਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਨਹੀਂ ਕੀਤੀ ਗਈ। ਜਦੋਂ ਉਨ੍ਹਾਂ ਨੇ ਬੁਲਾਇਆ ਤਾਂ ਪੁਲਿਸ ਪਹੁੰਚੀ। ਸਾਬਕਾ ਮੰਤਰੀ ਨੇ ਕਿਹਾ ਕਿ ਅਜਿਹੇ ਲੋਕ ਗੁੰਡਾਗਰਦੀ ਕਰਕੇ ਕਿਸਾਨੀ ਲਹਿਰ ਨੂੰ ਬਦਨਾਮ ਕਰ ਰਹੇ ਹਨ।
ਭਾਜਪਾ ਨੇਤਾ ਤੀਕਸ਼ਨ ਸੂਦ ਦੇ ਘਰ ਦੇ ਬਾਹਰ ਸੁਟਿਆ ਗੋਹਾ
January 1, 20210

Related Articles
February 22, 20220
ਬਿਹਾਰ ਦੇ CM ਬਣਨਗੇ ਰਾਸ਼ਟਰਪਤੀ? ਵਿਰੋਧੀ ਦਲਾਂ ਵੱਲੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ
ਰਾਸ਼ਟਰਪਤੀ ਦੇ ਅਹੁਦੇ ਲਈ ਇਸ ਸਾਲ ਜੁਲਾਈ-ਅਗਸਤ ਵਿੱਚ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਵਿਰੋਧੀ ਧਿਰ ‘ਚੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੀ ਘੁਸਰ-ਮੁਸਰ ਤੇਜ਼ ਹੋ ਗਈ ਹੈ।
ਜਾਣਕਾਰੀ ਮੁਤਾਬਕ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ
Read More
May 10, 20210
Virat Kohli Gets COVID-19 Shot, Urges Others To Get Vaccinated
Virat Kohli shared a picture of him getting a COVID-19 shot, and urged others to get vaccinated "as soon as you can".
India cricket captain Virat Kohli shared a picture on his Instagram story on Mond
Read More
August 13, 20240
ਦੋ ਧਿਰਾਂ ‘ਚ ਆਪਸ ਵਿੱਚ ਝਗੜਾ ਇੱਕ ਧਿਰ ਨੇ ਦੂਜੀ ਧਿਰ ਦੇ ਨਾਲ ਕੀਤੀ ਪੂਰੀ ਤਰ੍ਹਾਂ ਕੁੱ/ਟ/ਮਾ/ਰ |
ਅੰਮ੍ਰਿਤਸਰ ਦੇ ਥਾਣਾ ਡੀ ਡਿਵੀਜ਼ਨ ਦੇ ਇਲਾਕ਼ੇ ਕਟੜਾ ਦੂਲੋ ਵਿੱਖੇ ਦੇਰ ਰਾਤ ਦੋ ਧਿਰਾਂ ਦਾ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਧਿਰ ਵਲੋਂ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਦੋ ਨੌਜਵਾਨਾਂ ਨੇ ਮੇਰੇ ਪਤੀ ਤੇ ਮੇਰੇ ਭਰਾ ਤੇ ਬੁਰੀ ਤਰ
Read More

Comment here