News

Non-smoking Guidelines: ਜਨਤਕ ਸਥਾਨ ਤੇ ਤੰਬਾਕੂਨੋਸ਼ੀ ਕਰਨ ਤੇ ਮੌਕੇ ਤੇ ਹੋਵੇਗਾ ਜ਼ੁਰਮਾਨਾ

ਸਾਰੀਆਂ ਸਰਕਾਰੀ ਇਮਾਰਤਾਂ-ਦਫਤਰਾਂ ਆਦਿ ਨੂੰ ਤੰਬਾਕੂਨੋਸ਼ੀ ਰਹਿਤ ਘੋਸ਼ਿਤ ਕਰਨ ਅਤੇ ‘ਤੰਬਾਕੂਨੋਸ਼ੀ ਰਹਿਤ ਖੇਤਰ” ਬੋਰਡ ਪ੍ਰਦਰਸ਼ਿਤ ਕਰਨ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼…

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਟੇਟ ਤੰਬਾਕੂ ਕੰਟਰੋਲ ਸੈੱਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਭਰ ‘ਚ ਸਾਰੀਆਂ ਸਰਕਾਰੀ ਇਮਾਰਤਾਂ-ਦਫਤਰਾਂ ਆਦਿ ਨੂੰ ਤੰਬਾਕੂਨੋਸ਼ੀ ਰਹਿਤ ਬਨਾਉਣ ਸਬੰਧੀ ਸਰਗਰਮੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਅੱਜ ਫਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ(ਜ) ਸ.ਗੁਰਜੀਤ ਸਿੰਘ ਨੇ ਦੇਸ਼ ਭਰ ‘ਚ ਲਾਗੂ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ-2003 ਨੂੰ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ,ਸਾਰੀਆਂ ਸਰਕਾਰੀ ਇਮਾਰਤਾਂ-ਦਫਤਰਾਂ ਆਦਿ ਨੂੰ ਤੰਬਾਕੂਨੋਸ਼ੀ ਰਹਿਤ ਘੋਸ਼ਿਤ ਕਰਨ ਅਤੇ ‘ਤੰਬਾਕੂਨੋਸ਼ੀ ਰਹਿਤ ਖੇਤਰ” ਬੋਰਡ ਪ੍ਰਦਰਸ਼ਿਤ ਕਰਨ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ।

ਇਸ ਮੌਕੇ ਬਲਾਕ ਪੀ.ਐਚ.ਸੀ ਜੰਡ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਅਤੇ ਨੋਡਲ ਅਫਸਰ,ਤੰਬਾਕੂ ਕੰਟਰੋਲ ਸੈੱਲ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਚਲਾਣ ਗਤੀਵਿਧੀਆਂ ਤੇਜ ਕਰਨ,ਲੋਕਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਹੋਣ ਵਾਲੇ ਨੁਕਸਾਨ ਪ੍ਰਤੀ ਜਾਗਰੂਕ ਕਰਨ, ਸੰਸਥਾਵਾਂ ਅਤੇ ਦਫਤਰਾਂ ਨੂੰ ਤੰਬਾਕੂ ਮੁਕਤ ਸੰਸਥਾਵਾਂ ਘੋਸ਼ਿਤ ਕਰਨ ਸਬੰਧੀ ਹੈਲਥ ਸੁਪਰਵਾਈਜ਼ਰਾਂ ਅਤੇ ਹੈਲਥ ਵਰਕਰਾਂ ਦੀਆਂ ਟੀਮਾ ਗਠਿਤ ਕਰ ਦਿੱਤੀਆਂ ਗਈਆਂ ਹਨ।

ਤੰਬਾਕੁਨੋਸ਼ੀ ਮੁਕਤ ਘੋਸ਼ਿਤ ਹੋਏ ਪਿੰਡਾਂ ਦਾ ਦੌਰਾ ਕਰਨ ਅਤੇ ਕੋਟਪਾ ਐਕਟ ਦੀ ਧਾਰਾ-4 ਅਤੇ ਧਾਰਾ-6 ਅਧੀਨ ਜਨਤਕ ਸਥਾਨਾਂ ਜਿਵੇਂ ਬੱਸ ਸਟੈਂਡ,ਰੇਲਵੇ ਸਟੇਸ਼ਨ,ਬੈਂਕ,ਬਜ਼ਾਰ,ਪਾਰਕ ਅਤੇ ਹੋਟਲ-ਢਾਬਿਆ ਅਦਿ ਵਿੱਚ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਣ ਕੱਟਣ ਅਤੇ ਵਿਦਿਅਕ ਅਦਾਰਿਆਂ ਦੇ ਨੇੜੇ ਤੰਬਾਕੂ ਦੀ ਵਿਕਰੀ ਬੰਦ ਕਰਵਾਉਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ਡਾ.ਭੰਡਾਰੀ ਨੇ ਦੱਸਿਆ ਕਿ ਜ਼ਿਲਾ ਨੋਡਲ ਅਫਸਰ ਡਾ.ਪੁਸ਼ਪਿੰਦਰ ਸਿੰਘ ਕੂਕਾ ਦੀ ਦੇਖ-ਰੇਖ ਹੇਠ ਪੰਜਾਬ ਤੰਬਾਕੂ ਮੁਕਤ ਮੁਹਿੰਮ” ਨੂੰ  ਬਲਾਕ ਦੇ ਪਿੰਡਾਂ ਅਤੇ ਸ਼ਹਿਰ ਫਰੀਦਕੋਟ ਵਿੱਚ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਹਿੱਤ ਨੋਡਲ ਅਫਸਰ ਡਾ.ਪ੍ਰਭਦੀਪ ਚਾਵਲਾ,ਸੈਕਟਰ ਪੱਧਰ ਤੇ ਹੈਲਥ ਸੁਪਰਵਾਈਜ਼ਰ ਬਲਵਿੰਦਰ ਸਿੰਘ ਬਰਾੜ,ਗੁਰਮੀਤ ਸਿੰਘ ਸੇਖੋਂ ਅਤੇ ਅਜੀਤਪਾਲ ਸਿੰਘ ਆਪਣੇ ਸਟਾਫ ਨਾਲ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਣ ਕੱਟ ਕੇ ਮੌਕੇ ਤੇ ਜ਼ੁਰਮਾਨਾ ਵਸੂਲ ਕਰਨਗੇ।

ਗਠਿਤ ਟੀਮਾਂ ਨੂੰ ਵਿਭਾਗ ਵੱਲੋਂ ਤਿਆਰ ਕੀਤੀ ਤੰਬਾਕੂ ਵਿਰੋਧੀ ਜਾਗਰੂਕਤਾ ਸਮੱਗਰੀ ਵੀ ਤਕਸੀਮ ਕਰ ਦਿੱਤੀ ਗਈ ਹੈ।ਏ.ਡੀ.ਸੀ ਸ.ਗੁਰਜੀਤ ਸਿੰਘ ਨੇ ਵਿਭਾਗ ਵੱਲੋਂ ਤਿਆਰ ਕੀਤੀ ਜਾਗਰੂਕਤਾ ਸਮੱਗਰੀ ਜਾਰੀ ਕਰਦਿਆਂ ਸਾਰੇ ਸਰਕਾਰੀ ਦਫਤਰਾਂ ਨੂੰ ਤੰਬਾਕੂ ਮੁਕਤ ਘੋਸ਼ਿਤ ਕਰਨ ਅਤੇ ਜਾਗਰੂਕਤਾ ਬੋਰਡ ਪ੍ਰਦਰਸ਼ਿਤ ਕਰਨ ਦੀ ਹਦਾਇਤ ਕੀਤੀ।

Comment here

Verified by MonsterInsights