Applications

Apple’s new invention: ਜਾਣੋ, ਨਵੀਂ M1 ਚਿਪ ਵਾਲੇ ਮੈਕ ਕੰਪਿਊਟਰਾਂ ਵਿੱਚ ਕੀ ਕੁਝ ਹੈ ਖ਼ਾਸ

ਐਪਲ ਨੇ ਦੱਸਿਆ ਹੈ ਕਿ ਇਹ ਪਹਿਲੇ ਮੈਕ ਹਨ ਜੋ ਕੰਪਨੀ ਦੁਆਰਾ ਖ਼ੁਦ ਤਿਆਰ ਕੀਤੀ ਗਈ ਚਿਪ ਵਾਲੇ ਹਨ

ਜੂਨ ਵਿੱਚ ਕੰਪਨੀ ਨੇ ਐਲਾਨ ਕਿਤਾ ਸੀ ਕਿ ਇਹ ਜੂਨ 2006 ਤੋਂ ਇਸਤੇਮਾਲ ਕੀਤੇ ਜਾਣੇ ਵਾਲੇ ਇੰਨਟੈਲ ਪ੍ਰੋਸੈਸਰਾਂ ਦੀ ਵਰਤੋਂ ਬੰਦ ਕਰੇਗੀ। ਐਪਲ ਦਾ ਕਹਿਣਾ ਹੈ ਕਿ ਐਮ1 ਚਿਪ ਦੀ ਵਰਤੋਂ ਦੇ ਕਈ ਫ਼ਾਇਦੇ ਹਨ ਜਿਵੇਂ ਕਿ ਬੈਟਰੀ ਦੀ ਚੰਗੀ ਲਾਈਫ਼, ਸਲੀਪ ਮੋਡ ਤੋਂ ਕੰਪਿਊਟਰ ਦਾ ਇੱਕ ਦਮ ਚਲ ਪੈਣਾ ਅਤੇ iOS ਐਪਸ ਚੱਲਣ ਦੀ ਸਮਰੱਥਾ।

ਐਪਲ ਨੇ ਇਹ ਵੀ ਕਿਹਾ ਕਿ ਕੰਪਨੀ ਨੇ ਆਪਣੀਆਂ ਮੈਕ ਐਪਸ ਨੂੰ ਵੀ ਔਪਟੀਮਾਈਜ਼ ਕੀਤਾ ਹੈ ਪਰ ਹੁਣ ਹੋਰ ਡੀਵੈਲਪਰਾਂ ਨੂੰ ਅਜਿਹਾ ਕਰਨ ਲਈ ਰਾਜ਼ੀ ਕਰਨ ਦੀ ਲੋੜ ਹੈ।

 

ਨਵੇਂ ਕੰਪਿਊਟਰਾਂ ਵਿੱਚ ਕੀ ਨਵਾਂ ਹੋਵੇਗਾ:

  • 13 ਇੰਚ (33 ਸੈਂਟੀਮੀਟਰ) ਮੈਕਬੁੱਕ ਏਅਰ, ਜਿਸ ਨੂੰ ਪ੍ਰੋਸੈਸਰ ਨੂੰ ਠੰਡਾ ਰੱਖਣ ਲਈ ਕੰਪਿਊਟਰ ਅੰਦਰ ਪੱਖੇ ਦੀ ਲੋੜ ਨਹੀਂ ਹੈ।
  • 13 ਇੰਚ ਮੈਕਬੁੱਕ ਪ੍ਰੋ, ਜਿਸ ਬਾਰੇ ਕੰਪਨੀ ਦਾ ਕਹਿਣਾ ਹੈ ਬੈਟਰੀ ਨੂੰ ਇੱਕ ਵਾਰ ਰੀਚਾਰਜ ਕਰਨ ਤੋਂ ਬਾਅਦ 20 ਘੰਟੇ ਤੱਕ ਲਗਾਤਾਰ ਵੀਡੀਓ ਚਲਾ ਸਕਦਾ ਹੈ, ਪਹਿਲਾਂ ਨਾਲੋਂ ਦੁਗਣਾ ਸਮਾਂ। ਇੰਨਾਂ ਵਿੱਚ ਪੱਖੇ ਰੱਖੇ ਗਏ ਹਨ।
  • ਮੈਕ ਮਿੰਨੀ ਬਿਨਾਂ ਸਕਰੀਨ ਦਾ ਡੈਸਕ ਟੌਪ ਕੰਪਿਊਟਰ

Comment here

Verified by MonsterInsights