ਸਿੱਧੂ ਨੇ ਪੁਲਿਸ ਨਾਲ ਤਲਖ ਕਲਾਮੀ ਕੀਤੀ ਤਾਂ ਪੁਲਿਸ ਨੇ ਇਹਨਾਂ ਨੂੰ ਅੱਗੇ ਜਾਣ ਦਿੱਤਾ…
ਦਿਲੀ ਪੁਲਿਸ ਨੇ ਦਿੱਲੀ ਵਿਚ ਧਰਨਾ ਦੇਣ ਜਾ ਰਹੇ ਵਿਧਾਇਕਾਂ ਨੂੰ ਰਾਹ ਵਿਚ ਰੋਕ ਲਿਆ।ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਰਾਸ਼ਟਰਪਤੀ ਵਲੋਂ ਮੁਲਾਕਾਤ ਲਈ ਸਮਾਂ ਨਾ ਦੇਣ ‘ਤੇ ਰਾਜਘਟ ਵਿਖੇ ਧਾਰਨਾ ਦੇਣ ਜਾ ਰਹੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੋਰ ਵਿਧਾਇਕ ਸਣੇ ਦਿਲੀ ਪੁਲਿਸ ਰੋਕ ਲਿਆ ਗਿਆ। ਇਸ ਦੌਰਾਨ ਦਿਲੀ ਪੁਲਿਸ ਅਤੇ ਸਿੱਧੂ ਵਿਚਾਲੇ ਕਾਫੀ ਗਰਮਾ ਗਰਮੀ ਹੋ ਗਈ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ‘ ਝੰਡੇ ਅਤੇ ਡੰਡੇ’ ਦੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ। ਕਿਸਾਨੀ ਸੰਗਰਸ਼ ਨੂੰ ਪਵਿਤੱਰ ਦੱਸਦਿਆਂ ਸਿੱਧੂ ਨੇ ਕਿਹਾ ਕਿ ਦੋ – ਦੋ ਲੱਖ ਲੋਕਾਂ ਦੇ 7 ਨੁਮਾਇੰਦਿਆਂ ਨੂੰ ਪਹਿਲਾਂ ਬਾਰਡਰ ‘ਤੇ ਰੋਕਣਾ ਅਤੇ ਫਿਰ ਧੱਕੇ ਮਾਰਨਾ ਕਿਸਾਨੀ ਸੰਗਰਸ਼ ਦਾ ਅਪਮਾਨ ਹੈ।
Comment here