Events

ਸੀਨੀਅਰ ਲੈਬ ਟੈਕਨੀਸ਼ੀਅਨ ਪ੍ਰਬੋਧ ਸਿੰਗਲਾ ਨੂੰ ਸੇਵਾਮੁਕਤੀ ਤੇ ਦਿੱਤੀ ਮੋਹ ਭਰੀ ਵਿਦਾਇਗੀ

farewell

ਸੀਨੀਅਰ ਲੈਬ ਟੈਕਨੀਸ਼ੀਅਨ ਪ੍ਰਬੋਧ ਸਿੰਗਲਾ ਨੇ ਆਪਣੇ ਕਾਰਜਕਾਲ ਦੌਰਾਨ ਬਲੱਡ ਬੈਂਕ ਗਰਿਡ ਵਿਖੇ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ।

ਸਿਵਲ ਹਸਪਤਾਲ ਬਠਿੰਡਾ ਵਿਖੇ ਜੱਚਾ ਬੱਚਾ ਹਸਪਤਾਲ ਵਿੱਚ ਬਤੌਰ ਸੀਨੀਅਰ ਲੈਬ ਟੈਕਨੀਸ਼ੀਅਨ ਅਤੇ ਲੰਮਾ ਸਮਾਂ ਬਲੱਡ ਬੈਂਕ ਵਿੱਚ ਸੇਵਾਵਾਂ ਦੇਣ ਵਾਲੇ ਪ੍ਰਬੋਧ ਸਿੰਗਲਾ ਨੂੰ ਸਿਹਤ ਵਿਭਾਗ ਵਿੱਚੋਂ ਸੇਵਾਮੁਕਤ ਹੋਣ ਤੇ ਯੂਨਾਈਟਿਡ ਵੈੱਲਫੇਅਰ ਸੁਸਾਇਟੀ, ਭਾਈ ਘੱਨਈਆ ਜੀ ਸੇਵਾ ਸੁਸਾਇਟੀ ਅਤੇ ਇਸ ਦੀਆਂ ਸਹਿਯੋਗ ਸੰਸਥਾਵਾਂ ਨੇ ਅੱਜ ਸਨਮਾਨ ਭਰੀ ਵਿਦਾਇਗੀ ਦਿੱਤੀ। ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਬਾਨੀ ਵਿਜੇ ਭੱਟ ਅਤੇ ਰੈੱਡ ਕਰਾਸ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਦੱਸਿਆ ਕਿ ਸੀਨੀਅਰ ਲੈਬ ਟੈਕਨੀਸ਼ੀਅਨ ਪ੍ਰਬੋਧ ਸਿੰਗਲਾ ਨੇ ਆਪਣੇ ਕਾਰਜਕਾਲ ਦੌਰਾਨ ਬਲੱਡ ਬੈਂਕ ਗਰਿਡ ਵਿਖੇ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ।

ਖ਼ੂਨ ਦੇ ਲੋੜਵੰਦ ਰੋਗੀਆਂ ਨੂੰ  ਖੂਨ ਮੁਹੱਈਆ ਕਰਵਾਉਣ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ। ਵੂਮੇਨ ਐਂਡ ਚਿਲਡਰਨ ਹਸਪਤਾਲ ਤੋਂ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਮੌਕੇ ਉਹਨਾਂ ਦੀ ਧਰਮਪਤਨੀ ਸੁਨੀਤਾ ਰਾਣੀ, ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ, ਦਰਸ਼ਨ ਸਿੰਘ ਖਾਲਸਾ, ਗੁਰਭੇਜ ਸਿੰਘ, ਡਾ.ਸਤੀਸ਼ ਜਿੰਦਲ, ਡਾ.ਧੀਰਾ ਗੁਪਤਾ, ਡਾ.ਰੇਣੂਕਾ, ਡਾ.ਅੰਜਲੀ, ਡਾ.ਰਵੀਕਾਂਤ, ਮੈਟਰਨ ਸੀਮਾ ਗੁਪਤਾ, ਸੁਖਦੇਵ ਸਿੰਘ ਤੋਂ ਇਲਾਵਾ ਸਟਾਫ ਮੈਂਬਰ ਮੌਜੂਦ ਸਨ। ਐੱਸਐੱਮਓ ਡਾ.ਸੁਖਜਿੰਦਰ ਗਿੱਲ ਨੇ ਵੀ ਪ੍ਰਬੋਧ ਸਿੰਗਲਾ ਵੱਲੋਂ ਪ੍ਰਦਾਨ ਕੀਤੀਆਂ ਅਣਥੱਕ ਸੇਵਾਵਾਂ ਦੀ ਸ਼ਲਾਘਾ ਕੀਤੀ।

Comment here

Verified by MonsterInsights