ਬਰਿੰਦਰ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਟਰੈਕਟਰ ਸਾੜਿਆ…
ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਦਿੱਲੀ ਦੇ ਇੰਡੀਆ ਗੇਟ ਸਾਹਮਣੇ ਇਕ ਟਰੈਕਟਰ ਸਾੜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖ਼ੇਤੀ ਬਿੱਲਾਂ ਵਿਰੁੱਧ ਆਪਣਾ ਰੋਸ ਜਤਾਇਆ ਹੈ। ਯੂਥ ਕਾਂਗਰਸ ਵੱਲੋਂ ਅਚਨਚੇਤ ਹੀ ਬੜਾ ਵੱਡਾ ਐਕਸ਼ਨ ਲਿਆ ਗਿਆ ਹੈ।
ਬਰਿੰਦਰ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਟਰੈਕਟਰ ਸਾੜਿਆ ਅਤੇ ਪੀ.ਐਮ ਮੋਦੀ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਜੇ ਖੇਤੀ ਕਾਨੂੰਨ ਨੂੰ ਵਾਪਸ ਕਰਾਉਣਾ ਹੈ ਤਾਂ ਹਰ ਕਿਸਾਨ ਨੂੰ ਦਿੱਲੀ ਇੰਡੀਆ ਗੇਟ ਆ ਕੇ ਰਾਸ਼ਟਰਪਤੀ ਭਵਨ ਤੱਕ ਜਾਣਾ ਇਕੱਠ ਕਰਨਾ ਪਏਗਾ।
ਦੱਸਦੇਈਏ ਕਿ ਸੋਮਵਾਰ ਸਵੇਰੇ ਲਗਪਗ 8 ਵਜੇ ਇਕ ਟਰੱਕ ਵਿੱਚ ਇਕ ਟਰੈਕਟਰ ਇੰਡੀਆ ਗੇਟ ਦੇ ਸਾਹਮਣੇ ਰਾਸ਼ਟਰਪਤੀ ਭਵਨ ਦੇ ਰਸਤੇ ‘ਤੇ ਲਿਜਾਇਆ ਗਿਆ ਜਿੱਥੇ ਉਸਨੂੰ ਉਤਾਰਿਆ ਗਿਆ ਅਤੇ ਅੱਗ ਲਗਾ ਦਿੱਤੀ ਗਈ।
ਇਸ ਮੌਕੇ ਯੂਥ ਕਾਂਗਰਸ ਦੇ ਚੋਣਵੇਂ ਆਗੂ ਸ: ਢਿੱਲੋਂ ਦੇ ਨਾਲ ਸਨ ਅਤੇ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਵੀ ਚੁੱਕੀ ਹੋਈ ਸੀ ਤੇ ਨਾਅਰੇ ਲਾ ਰਹੇ ਸਨ। ਇਸ ਤੋਂ ਇਲਾਵਾ ਉੱਥੇ ਸ਼ਹੀਦ ਭਗਤ ਸਿੰਘ ਅਮਰ ਰਹੇ, ਸ਼ਹੀਦ ਭਗਤ ਸਿੰਘ ਤੇਰੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਨਾਅਰਿਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕਿਸਾਨ ਵਿਰੋਧੀ ਹੋਣ ਸੰਬੰਧੀ ਨਾਅਰੇ ਵੀ ਲਗਾਏ।
Comment here