46 ਸਾਲਾਂ ਵਿਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ 100 ਤੋਂ ਵੀ ਜ਼ਿਆਦਾ ਦਿਨਾਂ ਤੱਕ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਗਿਆ…
ਕੋਰੋਨਾ ਮਹਾਂਮਾਰੀ ਦੌਰਾਨ ਅੱਜ ਹੋਵੇਗਾ ਇੰਗਲੈਂਡ ਅਤੇ ਵੈਸਟਇੰਡੀਜ਼ ਦਾ ਮੈਚਇੰਗਲੈਂਡ ਅਤੇ ਵੈਸਟ ਇੰਡੀਜ਼ ਵਿਚਕਾਰ ਬੁੱਧਵਾਰ ਤੋਂ ਸਾਉਥੈਮਪਟਨ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਨਾਲ 117 ਦਿਨਾਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਹੋਵੇਗੀ। 46 ਸਾਲਾਂ ਵਿਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ 100 ਤੋਂ ਵੀ ਜ਼ਿਆਦਾ ਦਿਨਾਂ ਤੱਕ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਗਿਆ।
ਸਾਉਥੈਮਪਟਨ ਵਿਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ। ਇਸ ਦੌਰਾਨ ਮੈਦਾਨ ‘ਤੇ ਖਿਡਾਰੀਆਂ ਵਿਚ ਜੋਸ਼ ਭਰਨ ਵਾਲੇ ਦਰਸ਼ਕ ਨਹੀਂ ਹੋਣਗੇ। ਇਸ ਦੌਰਾਨ ਹਫ਼ਤੇ ਵਿਚ ਦੋ ਵਾਰ ਕੋਰੋਨਾ ਟੈਸਟਿੰਗ ਹੋਵੇਗੀ ਅਤੇ ਖਿਡਾਰੀ ਹੋਟਲ ਤੋਂ ਬਾਹਰ ਨਹੀਂ ਜਾ ਸਕਣਗੇ। ਇਹ ਮੈਚ ਸਿਰਫ ਕ੍ਰਿਕੇਟ ਹੀ ਨਹੀਂ, ਉਸ ਤੋਂ ਇਲਾਵਾ ਵੀ ਕਈ ਕਾਰਨਾਂ ਕਰਕੇ ਖੇਡ ਇਤਿਹਾਸ ਵਿਚ ਦਰਜ ਹੋ ਜਾਵੇਗਾ।
ਖਿਡਾਰੀ ਦਸਤਾਵੇ, ਸ਼ਰਟ, ਪਾਣੀ ਦੀ ਬੋਤਲ, ਬੈਗ ਜਾਂ ਕੋਈ ਵੀ ਚੀਜ਼ ਸ਼ਾਂਝੀ ਨਹੀਂ ਕਰ ਸਕਦੇ। ਇਸ ਮੌਕੇ ਕੋਈ ਵੀ ਬਾਲ ਬੁਆਏ ਨਹੀਂ ਹੋਵੇਗਾ ਅਤੇ ਗ੍ਰਾਊਂਡ ਸਟਾਫ ਮੈਦਾਨ ‘ਤੇ ਖਿਡਾਰੀਆਂ ਦੇ 20 ਮੀਟਰ ਦੇ ਘੇਰੇ ਵਿਚ ਨਹੀਂ ਜਾਵੇਗਾ। ਟੀਮ ਸ਼ੀਟਸ ਡਿਜ਼ੀਟਲ ਹੋਣਗੀਆਂ। ਸਕੋਰਰ ਪੈਨ ਜਾਂ ਪੈਨਸਿਲ ਸ਼ੇਅਰ ਨਹੀਂ ਕਰਨਗੇ।
Comment here