Indian PoliticsNews

‘ਆਪ’ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਦਲੇਰਾਨਾ ਬਿਆਨ ਦੇਣ ਲਈ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਵਧਾਈ

ਸਾਬਕਾ ‘ਆਪ’ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਤਰਸਯੋਗ ਹਾਲਾਤ ‘ਤੇ ਦਲੇਰਾਨਾ ਬਿਆਨ ਦੇਣ ਲਈ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ।

ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਤਰਸਯੋਗ ਹਾਲਾਤ ‘ਤੇ ਦਲੇਰਾਨਾ ਬਿਆਨ ਦੇਣ ਲਈ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ। ਖਹਿਰਾ ਨੇ ਕਿਹਾ ਕਿ ਉਹ ਸਿੱਧੂ ਦੇ ਵਿਚਾਰਾਂ ਨਾਲ 100 ਫੀਸਦੀ ਸਹਿਮਤ ਹਨ ਕਿ ਇਕ ਫੀਸਦੀ ਸਿਆਸੀ ਲੋਕਾਂ ਨੇ ਪੰਜਾਬ ਦੇ ਸਰਮਾਏ, ਸਰੋਤਾਂ ਅਤੇ ਸਰਕਾਰੀ ਖਜ਼ਾਨੇ ਨੂੰ ਰੱਜ ਕੇ ਲੁੱਟਿਆ ਹੈ, ਜਿਸ ਕਾਰਨ ਆਮ ਆਦਮੀ ਨੂੰ ਗੰ ਭੀ ਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਹਿਰਾ ਨੇ ਕਿਹਾ ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬ 1985 ਤਕ ਇਕ ਸਰਪਲੱਸ ਸੂਬਾ ਸੀ ਅਤੇ ਖਜ਼ਾਨੇ ‘ਤੇ ਕੋਈ ਕਰਜ਼ੇ ਦਾ ਬੋਝ ਨਹੀਂ ਸੀ।

ਇਸ ਤੋਂ ਬਾਅਦ ਸੂਬੇ ‘ਤੇ ਵਾਰੀ ਸਿਰ ਰਾਜ ਕਰਨ ਵਾਲੀਆਂ ਭ੍ਰਿਸ਼ਟ ਰਿਵਾਇਤੀ ਪਾਰਟੀਆਂ ਸੂਬੇ ਨੂੰ 2.5 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਲੈ ਆਈਆਂ, ਜਿਸ ਕਾਰਨ ਸੂਬੇ ਦਾ ਸਮੁੱਚਾ ਸਿਸਟਮ ਲਗਭਗ ਤਬਾਹ ਹੋ ਚੁੱਕਾ ਹੈ। ਇਨ੍ਹਾਂ ਰਿਵਾਇਤੀ ਪਾਰਟੀਆਂ ਦੇ ਕੁਸ਼ਾਸਨ ਅਤੇ ਭ੍ਰਿ ਸ਼ ਟ ਕੰਮਾਂ ਦਾ ਅਸਲ ਸ਼ਿਕਾਰ ਸੂਬੇ ਦੀ 99 ਫੀਸਦੀ ਜਨਤਾ ਹੋ ਚੁੱਕੀ ਹੈ।

ਸਾਡੀ ਸਿਹਤ ਅਤੇ ਸਿੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁੱਕੀ ਹੈ ਅਤੇ ਲੱਖਾਂ ਦੀ ਤਦਾਦ ‘ਚ ਨੌਜਵਾਨ ਬੇਰੁਜ਼ਗਾਰ ਹਨ, ਜਿਸ ਕਾਰਨ ਉਹ ਬਿਹਤਰ ਜ਼ਿੰਦਗੀ ਦੀ ਭਾਲ ਵਿਚ ਸੂਬੇ ਨੂੰ ਛੱਡ ਕੇ ਜਾ ਰਹੇ ਹਨ, ਖੇਤੀਬਾੜੀ ਅਰਥਵਿਵਸਥਾ 1 ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾ ਰ ਹੇਠ ਹੈ ਅਤੇ ਕਿਸਾਨ ਅਤੇ ਖੇਤ ਮਜ਼ਦੂਰ ਵੱਡੀ ਗਿਣਤੀ ‘ਚ ਖੁਦਕੁਸ਼ੀਆਂ ਕਰ ਰਹੇ ਹਨ.

ਸੂਬੇ ਦੀ ਇੰਡਸਟਰੀ ਖਤਮ ਹੋਣ ਦੀ ਕਾਗਾਰ ‘ਤੇ ਹੈ, ਸੂਬੇ ‘ਚ ਨਸ਼ਿਆਂ ਦਾ ਬੋਲ ਬਾਲਾ ਹੈ ਅਤੇ ਭ੍ਰਿਸ਼ਟਾਚਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਰਾਜਨੇਤਾਵਾਂ ਵੱਲੋਂ ਹਰ ਤਰ੍ਹਾਂ ਦੇ ਮਾਫੀਆ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।

 

Comment here

Verified by MonsterInsights