ਲੋਕ ਸੇਵਾ ਸੋਸਾਇਟੀ ਦੇ ਵਲੋਂ 101 ਵਾ ਰਾਸ਼ਨ ਵੰਡ ਸਮਾਰੋਹ ਫੀਲਡ ਗੰਜ ਵਿਖੇ ਸੋਸ਼ਲ ਡਿਸਟੈਂਸ ਨੂੰ ਧਿਆਨ ਵਿਚ ਰੱਖਦੇ ਹੋਏ ਕਰਵਾਇਆ ਗਿਆ…
ਲੋਕ ਸੇਵਾ ਸੋਸਾਇਟੀ ਦੇ ਵਲੋਂ 101 ਵਾ ਰਾਸ਼ਨ ਵੰਡ ਸਮਾਰੋਹ ਫੀਲਡ ਗੰਜ ਵਿਖੇ ਸੋਸ਼ਲ ਡਿਸਟੈਂਸ ਨੂੰ ਧਿਆਨ ਵਿਚ ਰੱਖਦੇ ਹੋਏ ਕਰਵਾਇਆ ਗਿਆ,ਜਿਸ ਵਿਚ ਜਿਲਾ ਭਾਜਪਾ ਸੋਸ਼ਲ ਮੀਡੀਆ ਤੇ ਆਈ ਟੀ ਸੈਲ ਦੇ ਪ੍ਰਧਾਨ ਗੋਲਡੀ ਸਭਰਵਾਲ ਤੇ ਸ਼ੈਮਪੀ ਖੁਰਾਣਾ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ, ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਮੋਨੂੰ ਸਰੋਹਾਂ,ਸ਼੍ਰੀਮਤੀ ਸੰਤੋਸ਼ ਵਿਜ,ਬਿਰਜੁ ਬਰ੍ਹਮਾਣਿਆਂ,ਅਸ਼ੋਕ ਖਟਕ,ਰਵੀ ਸਰੋਹਾਂ,ਮੁਕੇਸ਼ ਚੌਹਾਨ, ਧਰਮਿੰਦਰ ਸਰੋਹਾਂ,ਸਚਿਨ ਸਰੋਹਾਂ,ਜਸਵੀਰ ਸਿੰਘ,ਕਵੀ ਸਰੋਹਾਂ ਆਦਿ ਨੇ ਜਰੂਰਤ ਮੰਦ ਪਰਿਵਾਰ ਨੂੰ ਰਾਸ਼ਨ ਦੇਣ ਤੋਂ ਬਾਅਦ ਮੁੱਖ ਮਹਿਮਾਨ ਗੋਲਡੀ ਸਭਰਵਾਲ,ਲੁਧਿਆਣਾ ਪਰਾਈਡ ਵੈਲਫੇਅਰ ਫਾਉਂਡੇਸ਼ਨ ਦੇ ਪ੍ਰਧਾਨ ਅਮਿਤ ਅਰੋੜਾ, ਸ਼ੈਮਪੀ ਖੁਰਾਣਾ,ਸ਼ਿਵ ਸੈਨਾ ਸਮਾਜਵਾਦੀ ਦੇ ਹਨੀ ਭਾਰਦਵਾਜ,ਰਾਜੇਸ਼ ਕੁਮਾਰ ਸਾਹੂ,ਸੌਰਵ ਸਾਹਿਲ ਨੂੰ ਸਿਰੋਪਾ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ.
ਮੋਨੂੰ ਸਰੋਹਾਂ ਨੇ ਕਿਹਾ ਕਿ ਸਾਡੀ ਸੋਸਾਇਟੀ ਲਗਭਗ ਪਿਛਲੇ 9 ਸਾਲਾਂ ਤੋਂ ਹਰ ਮਹੀਨੇ ਜਰੂਰਤ ਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੀ ਹੈ ਤੇ ਗੋਲਡੀ ਸਭਰਵਾਲ ਵਰਗੇ ਸਮਾਜ ਸੇਵਕਾਂ ਦਾ ਸਹਿਯੋਗ ਸਾਨੂੰ ਸਮੇ ਸਮੇ ਤੇ ਮਿਲਦਾ ਰਹਿੰਦਾ ਹੈ,ਮੋਨੂੰ ਸਰੋਹਾਂ ਨੇ ਕਿਹਾ ਕਿ ਸਾਡੀ ਸੰਸਥਾ ਕੈਂਸਰ ਪੀੜਿਤਾਂ ਨੂੰ ਸਰਕਾਰ ਵਲੋਂ ਮਿਲਣ ਵਾਲੀ ਸਹਾਇਤਾ ਦਿਵਾਉਣ ਵਿਚ ਮਦਦ ਕਰਦੀ ਹੈ,ਮੈਡੀਕਲ ਕੈਂਪ ਲਗਾਂਦੀ ਹੈ ਤੇ ਸੰਗਤ ਨੂੰ ਬੱਸ ਦੁਆਰਾ ਧਾਰਮਿਕ ਸਥਾਨਾਂ ਦੇ ਮੁਫ਼ਤ ਦਰਸ਼ਨ ਵੀ ਕਰਵਾਉਂਦੀ ਹੈ.
ਗੋਲਡੀ ਸਭਰਵਾਲ ਨੇ ਸੰਸਥਾ ਦੇ ਬਾਰੇ ਕਿਹਾ ਕਿ ਉਹ ਸੋਸਾਇਟੀ ਦੇ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਤੇ ਧਰਮ ਦੇ ਕੰਮ ਦੀ ਭਰਪੂਰ ਸ਼ਲਾਘਾ ਕਰਦੇ ਹਨ ਉਨ੍ਹਾਂ ਕਿਹਾ ਲੋਕ ਡਾਊਨ ਦੇ ਵਿਚ ਜਿਥੇ ਇਨਸਾਨ ਆਪਣੇ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਿਲ ਨਾਲ ਕਰ ਰਹੇ ਹਨ ਉਥੇ ਹੀ ਇਹ ਸੰਸਥਾ ਜਰੂਰਤ ਮੰਦ ਪਰਿਵਾਰਾਂ ਨੂੰ ਘਰ ਘਰ ਰਾਸ਼ਨ ਪੁਹੰਚਾ ਰਹੀ ਹੈ.
Comment here