ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਪਣੀ ਪਤਨੀ ਆਇਸ਼ਾ ਮੁਖਰਜੀ ਤੋਂ ਵੱਖ ਹੋ ਗਏ ਹਨ। ਇਸ ਸਮੇ ਸੋਸ਼ਲ ਮੀਡੀਆ ‘ਤੇ ਵੀ ਦੋਵਾਂ ਦੇ ਤਲਾਕ ਦੀ ਚਰਚਾ ਚੱਲ ਰਹੀ ਹੈ। ਆਇਸ਼ਾ ਮੁਖਰਜੀ ਨੇ ਮੰਗਲਵਾਰ ਨੂੰ ਆਪਣੇ ਨਵੇਂ ਇੰਸਟਾਗ੍ਰਾਮ ਅਕਾਊਂਟ ‘ਆਇਸ਼ਾ ਮੁਖਰਜੀ’ ‘ਤੇ ਇਸ ਦਾ ਜ਼ਿਕਰ ਕੀਤਾ ਹੈ।
ਇਸ ਵਿੱਚ ਆਇਸ਼ਾ ਮੁਖਰਜੀ ਨੇ ਤਲਾਕ ਨਾਲ ਜੁੜੀਆਂ ਗੱਲਾਂ ਲਿਖੀਆਂ ਹਨ। ਇਹ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਸ਼ਿਖਰ ਧਵਨ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਅਕਤੂਬਰ 2012 ਵਿੱਚ, ਸ਼ਿਖਰ ਧਵਨ ਨੇ ਆਇਸ਼ਾ ਮੁਖਰਜੀ ਨਾਲ ਵਿਆਹ ਕਰਵਾਇਆ ਸੀ, ਆਇਸ਼ਾ ਦੇ ਪਹਿਲੇ ਵਿਆਹ ਤੋਂ ਦੋ ਬੇਟੀਆਂ ਹਨ। ਸ਼ਿਖਰ-ਆਇਸ਼ਾ ਦਾ 7 ਸਾਲ ਦਾ ਬੇਟਾ ਹੈ, ਜਿਸ ਦਾ ਨਾਂ ਜ਼ੋਰਾਵਰ ਹੈ। ਜ਼ੋਰਾਵਰ ਦਾ ਜਨਮ 2014 ਵਿੱਚ ਹੋਇਆ ਸੀ। ਮੈਲਬੌਰਨ ਦੀ ਰਹਿਣ ਵਾਲੀ ਆਇਸ਼ਾ ਮੁਖਰਜੀ ਵਿਆਹ ਦੇ 8 ਸਾਲਾਂ ਬਾਅਦ ਕ੍ਰਿਕਟਰ ਸ਼ਿਖਰ ਧਵਨ ਤੋਂ ਵੱਖ ਹੋ ਗਈ ਹੈ। ਆਇਸ਼ਾ ਨੇ ਇੰਸਟਾਗ੍ਰਾਮ ‘ਤੇ ਤਲਾਕ ਬਾਰੇ ਲਿਖਿਆ ਕਿ ਇੱਕ ਵਾਰ ਤਲਾਕ ਹੋ ਜਾਣ ਤੋਂ ਬਾਅਦ ਅਜਿਹਾ ਲਗਦਾ ਸੀ ਕਿ ਦੂਜੀ ਵਾਰ ਬਹੁਤ ਕੁੱਝ ਦਾਅ ‘ਤੇ ਲੱਗਾ ਹੋਇਆ ਹੈ। ਮੈ ਕਾਫੀ ਕੁੱਝ ਸਾਬਿਤ ਕਰਨਾ ਸੀ। ਇਸ ਲਈ ਜਦੋਂ ਮੇਰਾ ਦੂਜਾ ਵਿਆਹ ਟੁੱਟਿਆਂ ਤਾਂ ਇਹ ਬਹੁਤ ਡਰਾਉਣਾ ਸੀ।
ਆਇਸ਼ਾ ਨੇ ਲਿਖਿਆ ਕਿ ਮੈਂ ਸੋਚਿਆ ਕਿ ਤਲਾਕ ਇੱਕ ਗੰਦਾ ਸ਼ਬਦ ਹੈ ਪਰ ਫਿਰ ਮੇਰਾ ਦੋ ਵਾਰ ਤਲਾਕ ਹੋ ਗਿਆ। ਇਹ ਮਜ਼ਾਕੀਆ ਹੈ ਕਿ ਸ਼ਬਦਾਂ ਦੇ ਕਿੰਨੇ ਸ਼ਕਤੀਸ਼ਾਲੀ ਅਰਥ ਅਤੇ ਸੰਬੰਧ ਹੋ ਸਕਦੇ ਹਨ। ਮੈਂ ਤਲਾਕਸ਼ੁਦਾ ਵਜੋਂ ਆਪਣੇ ਆਪ ‘ਤੇ ਇਸਦਾ ਅਹਿਸਾਸ ਕੀਤਾ। ਜਦੋਂ ਮੈਂ ਪਹਿਲੀ ਵਾਰ ਤਲਾਕ ਲਿਆ, ਤਾਂ ਮੈਂ ਬਹੁਤ ਡਰੀ ਹੋਈ ਸੀ, ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਮਾਪਿਆਂ ਨੂੰ ਨਿਰਾਸ਼ ਕਰ ਰਹੀ ਹਾਂ। ਮੈਂ ਆਪਣੇ ਬੱਚਿਆਂ ਨੂੰ ਨੀਵਾਂ ਦਿਖਾ ਰਹੀ ਹਾਂ ਅਤੇ ਕੁੱਝ ਹੱਦ ਤੱਕ ਮੈਨੂੰ ਲਗਦਾ ਹੈ ਕਿ ਮੈਂ ਰੱਬ ਦਾ ਵੀ ਅਪਮਾਨ ਕੀਤਾ ਹੈ। ਤਲਾਕ ਇੱਕ ਬਹੁਤ ਹੀ ਗੰਦਾ ਸ਼ਬਦ ਸੀ। ਇਸ ਲਈ ਕਲਪਨਾ ਕਰੋ ਕਿ ਇਹ ਮੇਰੇ ਨਾਲ ਦੁਬਾਰਾ ਹੋਇਆ। ਇਹ ਭਿਆਨਕ ਸੀ।
Comment here