ਜਿਹੜੇ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਇੱਕ ਮਹੱਤਵਪੂਰਨ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ, ਹੋਰ ਪਛੜੀਆਂ ਜਾਤੀਆਂ (ਓਬੀਸੀ) ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) ਲਈ ਰਾਖਵਾਂਕਰਨ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਸ ਵਿੱਚ ਅੰਡਰਗਰੈਜੂਏਟ ਅਤੇ ਪੋਸਟ ਗਰੈਜੂਏਟ ਮੈਡੀਕਲ / ਡੈਂਟਲ ਕੋਰਸ (ਐਮਬੀਬੀਐਸ / ਐਮਡੀ / ਐਮਐਸ / ਡਿਪਲੋਮਾ / ਬੀਡੀਐਸ / ਐਮਡੀਐਸ) ਲਈ ਓਬੀਸੀ ਨੂੰ 27 ਫੀਸਦੀ ਅਤੇ EWS ਕੋਟੇ ਨੂੰ 10 ਫੀਸਦੀ ਰਿਜ਼ਰਵੇਸ਼ਨ ਮਿਲੇਗਾ। ਇਸ ਦਾ ਲਾਭ ਆਲ ਇੰਡੀਆ ਕੋਟਾ ਸਕੀਮ (AIQ) ਦੇ ਤਹਿਤ ਉਪਲਬਧ ਹੋਵੇਗਾ। ਇਹ ਯੋਜਨਾ ਸੈਸ਼ਨ 2021-22 ਤੋਂ ਸ਼ੁਰੂ ਹੋਵੇਗੀ। ਜਾਣਕਾਰੀ ਅਨੁਸਾਰ ਲੱਗਭਗ 5,550 ਵਿਦਿਆਰਥੀਆਂ ਨੂੰ ਇਸਦਾ ਲਾਭ ਮਿਲੇਗਾ। ਕੇਂਦਰ ਸਰਕਾਰ ਪਹਿਲਾਂ ਹੀ ਪੱਛੜੇ ਵਰਗਾਂ ਅਤੇ EWS ਨੂੰ ਰਿਜ਼ਰਵੇਸ਼ਨ ਦਾ ਲਾਭ ਦੇਣ ਦੀ ਆਪਣੀ ਵਚਨਬੱਧਤਾ ਜ਼ਾਹਿਰ ਕਰ ਚੁੱਕੀ ਹੈ। ਇਸ ਨੂੰ ਲਾਗੂ ਕਰਨ ਲਈ, ਪ੍ਰਧਾਨ ਮੰਤਰੀ ਮੋਦੀ ਨੇ ਕੁੱਝ ਦਿਨ ਪਹਿਲਾਂ ਇੱਕ ਸਮੀਖਿਆ ਬੈਠਕ ਵੀ ਕੀਤੀ ਸੀ।
ਆਲ ਇੰਡੀਆ ਕੋਟੇ ਤਹਿਤ OBC ਦੇ ਲਈ ਰਾਖਵੇਂਕਰਨ ਦੀ ਮੰਗ ਲੰਬੇ ਸਮੇਂ ਤੋਂ ਉਠ ਰਹੀ ਸੀ। 26 ਜੁਲਾਈ ਨੂੰ ਸਮੀਖਿਆ ਬੈਠਕ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਜਲਦੀ ਹੱਲ ਲੱਭਣ ਦੀ ਗੱਲ ਕਹੀ ਸੀ। ਦੱਸ ਦੇਈਏ ਕਿ NDA ਦੇ ਹੋਰ ਪੱਛੜੇ ਵਰਗਾਂ (ਓ ਬੀ ਸੀ) ਦੇ ਸੰਸਦ ਮੈਂਬਰਾਂ ਦੇ ਇੱਕ ਵਫ਼ਦ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਤ ਕੀਤੀ ਸੀ। ਉਨ੍ਹਾਂ ਨੇ ਆਲ ਇੰਡੀਆ ਮੈਡੀਕਲ ਐਜੂਕੇਸ਼ਨ ਕੋਟੇ ਵਿੱਚ ਓਬੀਸੀ ਅਤੇ ਆਰਥਿਕ ਤੌਰ ਤੇ ਪੱਛੜੇ (ਈਡਬਲਯੂਐਸ) ਸ਼੍ਰੇਣੀ ਦੇ ਉਮੀਦਵਾਰਾਂ ਲਈ ਰਿਜ਼ਰਵੇਸ਼ਨ ਲਾਗੂ ਕਰਨ ਦੀ ਮੰਗ ਵੀ ਕੀਤੀ ਸੀ।
ਜਾਣਕਾਰੀ ਅਨੁਸਾਰ ਤਕਰੀਬਨ 5,550 ਵਿਦਿਆਰਥੀਆਂ ਨੂੰ ਇਸਦਾ ਲਾਭ ਮਿਲੇਗਾ।ਹਰ ਸਾਲ 1500 OBC (MBBS) ਵਿੱਚ 2500 OBC ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਵਿੱਚ ਲਾਭ ਲੈਣਗੇ। ਇਸ ਦੇ ਨਾਲ ਹੀ MBBS ਵਿੱਚ 550 EWS ਵਿਦਿਆਰਥੀ ਅਤੇ ਪੋਸਟ ਗ੍ਰੈਜੂਏਸ਼ਨ ਵਿੱਚ 1000 EWS ਵਿਦਿਆਰਥੀ ਹਰ ਸਾਲ ਲਾਭ ਪ੍ਰਾਪਤ ਕਰਨਗੇ। ਦੱਸ ਦੇਈਏ ਕਿ ਸਰਕਾਰੀ ਮੈਡੀਕਲ ਕਾਲਜ ਵਿੱਚ ਮੌਜੂਦਾ ਕੁਲ ਸੀਟਾਂ ਵਿੱਚੋਂ 15 ਫੀਸਦੀ UG (ਅੰਡਰਗ੍ਰੈਜੁਏਟ) ਅਤੇ 50 ਫੀਸਦੀ PG (ਪੋਸਟ ਗ੍ਰੈਜੂਏਟ) ਸੀਟਾਂ ਆਲ ਇੰਡੀਆ ਕੋਟੇ ਅਧੀਨ ਆਉਂਦੀਆਂ ਹਨ।
Comment here