ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੀਆਂ ਚਾਰ ਭੈਣਾਂ ਨੇ ਰਸਤੇ ਵਿਚ ਲੋਕਾਂ ਨੂੰ ਲੁੱਟਣ ਲਈ ਇਕ ਗਿਰੋਹ ਬਣਾ ਲਿਆ ਅਤੇ ਧਾਰਮਿਕ ਸਥਾਨਾਂ ਦੇ ਦੁਆਲੇ ਲੁੱਟਮਾਰ ਸ਼ੁਰੂ ਕਰਨ ਲੱਗੀਆਂ l
ਇਸ ਗਿਰੋਹ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਭੈਣਾਂ ਨੇ ਨਾਨਕਸਰ ਦੇ ਪ੍ਰਸਿੱਧ ਗੁਰੂਦੁਆਰਾ ਸਾਹਿਬ ਨੇੜੇ ਸ਼ਰਧਾਲੂਆਂ ਤੋਂ ਸੋਨੇ-ਚਾਂਦੀ ਦੇ ਗਹਿਣਿਆਂ ਅਤੇ ਮੋਬਾਈਲ ਅਤੇ ਨਕਦੀ ਲੁੱਟ ਲਈ। ਇਸ ਤੋਂ ਬਾਅਦ, ਜਦੋਂ ਉਹ ਕਾਰ ਵਿਚ ਸਵਾਰ ਹੋ ਕੇ ਭੱਜਣ ਲੱਗੀਆਂ ਤਾਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।
ਚਾਰੇ ਭੈਣਾਂ ਸ਼ਨੀਵਾਰ ਦੇਰ ਸ਼ਾਮ ਆਪਣੇ ਦੋ ਹੋਰ ਸਾਥੀਆਂ ਨਾਲ ਗੁਰੂਦੁਆਰਾ ਨਾਨਕਸਰ ਪਹੁੰਚੀਆਂ। ਉਨ੍ਹਾਂ ਨੇ ਉਥੇ ਪੈਦਲ ਜਾ ਰਹੇ ਲੋਕਾਂ ਨੂੰ ਬਹਾਨਾ ਬਣਾ ਕੇ ਰੋਕ ਲਿਆ ਅਤੇ ਉਨ੍ਹਾਂ ਨਾਲ ਮੌਜੂਦ ਦੋ ਵਿਅਕਤੀਆਂ ਨੇ ਹਥਿਆਰ ਦਿਖਾ ਕੇ ਉਨ੍ਹਾਂ ਕੋਲੋਂ ਮੋਬਾਈਲ ਫੋਨ ਅਤੇ ਗਹਿਣਿਆਂ ਦੀ ਲੁੱਟ ਲਏ। ਇਸ ਤੋਂ ਬਾਅਦ, ਜਦੋਂ ਸਾਰੇ ਕਾਰ ਕਾਰ ਵਿਚ ਬੈਠ ਕੇ ਭੱਜਣ ਲੱਗੇ ਤਾਂ ਪੀੜਤਾਂ ਨੇ ਰੌਲਾ ਪਾ ਦਿੱਤਾ ਅਤੇ ਪੁਲਿਸ ਦੀ ਨਜ਼ਰ ਉਨ੍ਹਾਂ ‘ਤੇ ਪੈ ਗਈ।
ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਵਿਚ ਨਾਕਾਬੰਦੀ ਕਰਕੇ ਕਾਰ ਸਵਾਰ ਭੈਣਾਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 5 ਮੋਬਾਈਲ, 3 ਸੋਨੇ ਦੀਆਂ ਚੇਨਾਂ, 1 ਮੁੰਦਰੀ, 1 ਚਾਂਦੀ ਦੀ ਝਾਂਜਰ ਅਤੇ 15,000 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।
ਮੁਲਜ਼ਮਾਂ ਦੀ ਪਛਾਣ ਨਜਨੀ, ਨਿਸ਼ਾ, ਲਛਮੀ, ਮਧੂ ਨਿਵਾਸੀ ਰਾਮਾ ਮੰਡੀ ਬਠਿੰਡਾ ਅਤੇ ਸੁਰਿੰਦਰ ਸਿੰਘ ਤੇ ਬਿਨਾਲੋ ਨਿਵਾਸੀ ਮੌੜ ਮੰਡੀ ਬਠਿੰਡਾ ਵਜੋਂ ਹੋਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਿਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਤਾਂਕਿ ਪਤਾ ਚੱਲ ਸਕੇ ਕਿ ਇਹ ਸਾਰਿਆਂ ਨੇ ਅਤੇ ਕਿੱਥੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
Comment here