Indian PoliticsNationNewsPunjab newsWorld

‘ਮਿਸ਼ਨ ਪੰਜਾਬ’ ‘ਤੇ ਗੁਰਨਾਮ ਚਢੂਨੀ ਨੇ ਕੀਤਾ ਸਾਫ- ‘ਮੈਂ ਚੋਣਾਂ ਲੜਨਾ ਨਹੀਂ, ਬਦਲਾਅ ਚਾਹੁੰਦਾ ਹਾਂ’

ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਵਿੱਚ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨਾਲ ਸੰਯੁਕਤ ਕਿਸਾਨ ਆਗੂਆਂ ਦੇ ਮਨ-ਮੁਟਾਅ ਹੋ ਚੁੱਕੇ ਹਨ। ਉਨ੍ਹਾਂ ਪੰਜਾਬ ਦੇ ਕਿਸਾਨ ਨੇਤਾਵਾਂ ਨੂੰ ਚੋਣਾਂ ਲੜਨ ਦੀ ਅਪੀਲ ਕਰਦਿਆਂ ਇੱਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ। ਰਾਜ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

On Mission Punjab Gurnam Chadhuni
On Mission Punjab Gurnam Chadhuni

ਗੁਰਨਾਮ ਚਢੂਨੀ ਨੇ ਅੱਜ ਸਪੱਸ਼ਟ ਕਰਦਿਆਂ ਕਿਹਾ ਕਿ ‘ਮਿਸ਼ਨ ਪੰਜਾਬ’ ਦੇਸ਼ ਦੇ ਉਨ੍ਹਾਂ ਲੋਕਾਂ ਨੂੰ ਬਚਾਉਣ ਲਈ ਹੈ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਹੈ। ਇਸਦਾ ਮਤਲਬ ਇਹ ਹੈ ਕਿ ਸੂਬਾ ਅਜਿਹਾ ਚਾਹੀਦਾ ਹੈ ਜੋ ਦੇਸ਼ ਲਈ ਕੰਮ ਕਰੇ।

ਅੱਜ ਸਿਆਸੀ ਗਿਰੋਹ ਪੈਦਾ ਹੋ ਚੁੱਕੇ ਹਨ ਕਿਉਂਕਿ ਇਸ ਨਾਲ ਲੋਕਾਂ ਨੂੰ ਧਰਮ ਦੇ ਅਧਾਰ ‘ਤੇ ਸੱਤਾ ਮਿਲਦੀ ਹੈ, ਅੱਜ ਦੇਸ਼ ਦੀ ਸਥਿਤੀ ਵਿਚ ਰਾਜਨੀਤਿਕ ਪਾਰਟੀਆਂ ਜੋ ਕੰਮ ਕਰ ਰਹੀਆਂ ਹਨ ਉਹ ਭ੍ਰਿਸ਼ਟ ਹੋ ਚੁੱਕੀਆਂ ਹਨ, ਜਿਸ ਵਿਚ ਗਰੀਬ ਹੋਰ ਗਰੀਬ ਅਤੇ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ। ਗਰੀਬੀ ਰੇਖਾ ਦੀ ਗਿਣਤੀ ਵਧ ਰਹੀ ਹੈ ਅਤੇ ਖਰਬਪਤੀ ਵੀ ਵੱਧ ਰਹੇ ਹਨ ਅਤੇ ਇੱਕ ਦਿਨ ਦੀ ਆਮਦਨੀ ਦੇਖੀਏ ਤਾਂ ਫਿਰ 35 ਰੁਪਏ ਪ੍ਰਤੀ ਦਿਨ ਆਮ ਲੋਕਾਂ ਦੀ ਆਮਦਨੀ ਹੈ ਜਦੋਂ ਕਿ ਅੰਬਾਨੀ 2100 ਕਰੋੜ ਰੁਪਏ ਕਮਾ ਰਿਹਾ ਹੈ।

ਕੁਝ ਸਿਆਸੀ ਪਾਰਟੀਆਂ ਨੇ ਇਕ ਠੇਕਾ ਲਿਆ ਹੈ ਕਿ ਵੋਟ ਸਾਨੂੰ ਪਾਈ ਹੈ ਤਾਂ ਬਾਕੀ ਲੋਕ ਕਿਉਂ ਰਾਜ ਨਹੀਂ ਕਰ ਸਕਦੇ ਹਨ। ਸਾਡਾ ਮਕਸਦ ਪੰਜਾਬ ਵਿੱਚ ਚੰਗਾ ਕੰਮ ਕਰਕੇ ਦਿਖਾਓ, ਜਿਵੇਂ ‘ਨਾਇਕ’ ਵਿੱਚ ਇਕ ਦਿਨ ਦੇ ਸੀਐਮ ਨੇ ਕਰ ਕੇ ਦਿਖਾਇਆ। ਪੰਜਾਬ ਦੇ ਲੋਕ ਜਾਤ-ਪਾਤ ਨਹੀਂ ਸਗੋਂ ਸਮਝ ਨਾਲ ਵੋਟ ਪਾਉਂਦੇ ਹਨ। ਪੰਜਾਬ ਮਾਡਲ ਬਣ ਸਕਦਾ ਹੈ ਕਿਉਂਕਿ ਇਥੇ ਦੇ ਲੋਕ ਖੁਦ ਵੋਟ ਕਰਦੇ ਹਨ ਅਤੇ ਇਸ ਤੋਂ ਬਾਅਦ ਮਿਸ਼ਨ ਭਾਰਤ ਹੋਣਾ ਚਾਹੀਦਾ ਹੈ ਅਤੇ ਜੇਕਰ ਇਹ ਹੁੰਦਾ ਹੈ ਤਾਂ ਦੇਸ਼ ਦਾ ਸਿਸਟਮ ਬਦਲ ਜਾਏਗਾ।

On Mission Punjab Gurnam Chadhuni
On Mission Punjab Gurnam Chadhuni

ਅਮੇਰਿਕਾ ਤੇ ਸਾਡੇ ਦੇਸ਼ ਵਿੱਚ ਫਰਕ ਹੈ ਕਿ ਉਥੇ ਜੀਊਣ ਦੀ ਸਹੂਲਤ ਸਾਰੀ ਮੁਫਤ ਹੈ ਜਦਕਿ ਉਥੇ ਦੀ ਨੀਤੀ ਇਥੇ ਨਹੀਂ ਚੱਲ ਸਕਦਾ ਤਾਂ ਇਸ ਲਈ ਅਸੀਂ ‘ਮਿਸ਼ਨ ਪੰਜਾਬ’ ਦਾ ਨਾਅਰਾ ਦਿੱਤਾ ਹੈ।

ਚਢੂਨੀ ਨੇ ਕਿਹਾ ਕਿ ਅਸੀਂ ਜਿਹੜਾ ਅੰਦੋਲਨ ਚੱਲ ਰਿਹਾ ਹੈ ਉਸ ਵਿੱਚ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ। ਅੰਦੋਲਨ ਵਿੱਚ ਪਹਿਲਾਂ ਤੋਂ ਵੱਧ ਜ਼ੋਰ ਲਗਾਵਾਂਗੇ ਅਤੇ ਨੇਤਾਵਾਂ ਨਾਲ ਵਿਚਾਰਧਾਰਾ ਦਾ ਫਰਕ ਹੈ ਉਂਝ- ਮਨ-ਮੁਟਾਅ ਨਹੀਂ ਹੈ।

ਚਢੂਨੀ ਦਾ ਕਹਿਣਾ ਹੈ ਕਿ ‘ਮਿਸ਼ਨ ਉੱਤਰ ਪ੍ਰਦੇਸ਼’ ਵਿੱਚ ਬੀਜੇਪੀ ਨੂੰ ਹਰਾਉਣਾ ਹੈ, ਜਦਕਿ ਅਜਿਹੇ ਮਿਸ਼ਨ ਪਹਿਲਾਂ ਹਰਿਆਣਾ ਵਿੱਚ ਚੱਲ ਚੁੱਕੇ ਹਨ, ਜਿਸ ਵਿੱਚ ਪਹਿਲਾਂ ਭਜਨ ਲਾਲ ਨੂੰ ਹਰਾਇਆ ਫਿਰ ਬੰਸੀ ਲਾਲ ਨੂੰ ਹਰਾਇਆ ਫਿਰ ਚੌਟਾਲਾ ਨੂੰ ਹਰਾਇਆ ਪਰ ਕਿਸੇ ਨੂੰ ਹਰਾ ਕੇ ਕਿਸਾਨਾਂ ਦੀ ਗੱਲ ਨਹੀਂ ਮੰਨੀ ਗਈ। ਇਕਾਈ ਤਰ੍ਹਾਂ ਯੂਪੀ ਵਿੱਚ ਜੇਕਰ ਕੋਈ ਨਵੀਂ ਸਰਕਾਰ ਆਏਗੀ ਤਾਂ ਉਸ ਵਿਚ ਆਉਣ ਵਾਲੀ ਸਰਕਾਰ ਵਿੱਚ ਜੋ ਵੀ ਆਏ ਤਾਂ ਉਸ ਿੱਚ ਕਿ ਕਰ ਰਹੇ ਹਨਦਾ ਕਹਿਣਾ ਹੈ ਕਿ ਮਿਸ਼ਨ ਉੱਤਰ ਪ੍ਰਦੇਸ਼ ਵਿੱਚ ਕੀਤਾ ਜਾ ਰਿਹਾ ਹੈ, ਜਿਸ ਵਿੱਚ ਭਾਜਪਾ ਨੂੰ ਹਰਾਉਣਾ ਹੈ, ਜਦੋਂਕਿ ਹਰਿਆਣਾ ਵਿੱਚ ਪਹਿਲਾਂ ਹੀ ਅਜਿਹੇ ਮਿਸ਼ਨ ਚਲਾਈ ਜਾ ਚੁੱਕੇ ਹਨ, ਜਿਸ ਵਿੱਚ ਪਹਿਲਾਂ ਭਜਨ ਲਾਲ ਨੂੰ ਹਰਾਇਆ, ਫਿਰ ਬੰਸੀ ਲਾਲ ਨੂੰ ਹਰਾਇਆ, ਫਿਰ ਚੌਟਾਲਾ ਨੂੰ ਹਰਾਇਆ, ਪਰ ਹਾਰ ਤੋਂ ਬਾਅਦ ਕਿਸੇ ਨੂੰ ਵੀ, ਕਿਸਾਨਾਂ ਦੀ ਨਹੀਂ ਸੁਣੀ ਗਈ।

ਕਾਂਗਰਸ ਦੇਸ਼ ਵਿੱਚ ਦੂਜੀ ਵੱਡੀ ਪਾਰਟੀ ਹੈ ਤਾਂ ਉਨ੍ਹਾਂ ਦਾ ਧਰਮ ਸੀ ਲੜਾਈ ਲੜਨ, ਜਦਕਿ ਉਨ੍ਹਾਂ ਨੇ ਇਹ ਲੜਾਈ ਲੋਕ ਸਭਾ ਵਿੱਚ ਨਹੀਂ ਲੜੀ, ਸਗੋਂ ਸਾਨੂੰ ਵੇਖ ਕੇ ਸਿਰਫ ਬਿਆਨ ਦਿੱਤੇ। ਅਸੀਂ ਮਜਬੂਰੀ ਵਿੱਚ ਲੜ ਰਹੇ ਹਾਂ। ਪੰਜਾਬ ਵਿੱਚ ਵਿਧਾਨ ਸਭਾ ਵਿੱਚ ਚੋਣਾਂ ਨੂੰ ਲੈ ਕੇ ਕੋਈ ਐਲਾਨ ਅਸੀਂ ਨਹੀਂ ਕੀਤਾ ਹੈ। ਅਸੀਂ ਤਾਂ ਲੋਕਾਂ ਨੂੰ ਸਿਰਫ ਬਦਲਾਵ ਲਈ ਜਾਗਰੂਕ ਕਰ ਰਹੇ ਹਾਂ।

ਰਾਜੇਵਾਲ ਵੱਲੋਂ ਚਢੂਨੀ ਦੇ ਸੀਐਮ ਬਣਨ ਬਾਰੇ ਬਿਆਨ ‘ਤੇ ਚਢੂਨੀ ਨੇ ਕਿਹਾ ਕਿ ਇਹ ਤਾਂ ਦੂਰ ਦੀ ਗੱਲ ਹੈ, ਮੈਂ ਆਪਣਾ ਸਭ ਕੁਝ ਛੱਡ ਦਿਆਂਗਾ। ਮੇਰੇ ਕੋਲ 15 ਏਕੜ ਜ਼ਮੀਨ ਸੀ, ਜਿਸ ਵਿੱਚੋਂ ਲੜਾਈ ਲੜਦੇ 5 ਏਕੜ ਰਹਿ ਗਈ ਹੈ। ਮੈਂ ਬਦਲਾਵ ਚਾਹੁੰਦਾ ਹਾਂ, ਚੋਣਾਂ ਲੜਨਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਕਿ ਰਾਜ ਦੇ ਬਿਨਾਂ ਧਰਮ ਨਹੀਂ ਚੱਲ ਸਕਦਾ।

ਉਨ੍ਹਾਂ ਕਿਹਾ ਕਿ ਮੈਂ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਨਹੀਂ ਚਾਹੁੰਦਾ। ਜੇਕਰ ਉਹ ਅਜਿਹਾ ਕਰ ਵੀ ਦੇਣ ਤਾਂ ਅੰਦੋਲਨ ਨਾਲ ਜੁੜਿਆ ਰਹਾਂਗਾ। ਸਸਪੈਂਡ ਹੋਏ ਦਿਨਾਂ ਵਿੱਚ ਵੀ ਮੈਂ ਲਗਾਤਾਰ ਮੋਰਚੇ ਲਈ ਕੰਮ ਕਰਦਾ ਰਹਾਂਗਾ। ਚਢੂਨੀ ਨੇ ਕਿਹਾ ਕਿ ਮੈਂ ਉਸੇ ਦਿਨ ਕਿਹਾ ਸੀ ਕਿ ਸੱਤ ਦਿਨ ਬਾਹਰ ਵੀ ਕੱਢੋ ਤਾਂ ਵੀ ਮੈਂ ‘ਮਿਸ਼ਨ ਪੰਜਾਬ’ ਜਾਰੀ ਰੱਖਾਂਗਾ।

Comment here

Verified by MonsterInsights