Indian PoliticsNationNewsPunjab newsWorld

ਕਿਸਾਨ ਦੇ ਪੁੱਤ ਨੇ ਗੱਡੇ ਝੰਡੇ, ਕਦੇ ਟਿਊਸ਼ਨ ਪੜ੍ਹਾ ਭਰਦਾ ਸੀ ਕਾਲਜ ਦੀ ਫੀਸ, ਹੁਣ Amazon ’ਚ ਮਿਲਿਆ 67 ਲੱਖ ਦੇ ਪੈਕੇਜ ਦਾ ਆਫ਼ਰ

ਹਰਿਆਣਾ ਦੇ ਇੱਕ 22 ਸਾਲਾਂ ਨੌਜਵਾਨ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਦੇ ਸਦਕਾ ਆਪਣੀ ਜ਼ਿੰਦਗੀ ਵਿੱਚ ਇੱਕ ਵੱਡਾ ਮੁਕਾਮ ਹਾਸਿਲ ਕੀਤਾ ਹੈ । ਦਰਅਸਲ, ਸੋਨੀਪਤ ਦੇ ਪਿੰਡ ਕਰੇਵੜੀ ਦੇ ਰਹਿਣ ਵਾਲਾ ਅਵਨੀਸ਼ ਨੇ ਦੀਨਬੰਧੂ ਛੋਟੂ ਰਾਮ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ (DCRUST) ਵਿੱਚ ਇਲੈਕਟ੍ਰਾਨਿਕ ਦਾ ਵਿਦਿਆਰਥੀ ਹੈ, ਜਿਸਨੂੰ Amazon ਵਿੱਚ 67 ਲੱਖ ਰੁਪਏ ਦਾ ਪੈਕੇਜ ਮਿਲਿਆ ਹੈ ।

Sonipat farmer son avnish chhikara

ਅਵਨੀਸ਼ ਦੀ ਇਸ ਉਪਲਬਧੀ ਤੋਂ ਬਾਅਦ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ । ਦੱਸ ਦੇਈਏ ਕਿ ਅਵਨੀਸ਼ ਇੱਕ ਕਿਸਾਨ ਦਾ ਪੁੱਤਰ ਹੈ । ਅਵਨੀਸ਼ ਦੇ ਪਰਿਵਾਰ ਦੀ ਵਿੱਤੀ ਹਾਲਤ ਵੀ ਠੀਕ ਨਹੀਂ, ਪਰ ਇਸ ਦੇ ਬਾਵਜੂਦ ਉਸ ਨੇ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਸਖ਼ਤ ਕੀਤੀ ।

ਅਵਨੀਸ਼ ਦੇ ਪਰਿਵਾਰ ਕੋਲ ਫੀਸ ਤੱਕ ਭਰਨ ਲਈ ਵੀ ਪੈਸੇ ਨਹੀਂ ਸਨ । ਅਵਨੀਸ਼ ਨੇ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾ ਕੇ ਆਪਣੀ ਫੀਸ ਇਕੱਠੀ ਕੀਤੀ । ਇਸ ਸਬੰਧੀ ਅਵਨੀਸ਼ ਨੇ ਕਿਹਾ ਕਿ ਉਸਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ । ਉਸਨੇ ਦੱਸਿਆ ਕਿ ਉਹ ਕਾਲਜ ਦੀਆਂ ਕਲਾਸਾਂ ਤੋਂ ਬਾਅਦ ਹਰ ਰੋਜ਼ 10 ਘੰਟੇ ਪੜ੍ਹਾਈ ਕਰਦਾ ਸੀ।

Sonipat farmer son avnish chhikara

ਅਵਨੀਸ਼ ਨੂੰ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਅਨਾਯਤ ਨੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਅਵਨੀਸ਼ ‘ਤੇ ਬਹੁਤ ਮਾਣ ਹੈ।  ਉਨ੍ਹਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਅਨੀਸ਼ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਇੱਕ ਮਾਮੂਲੀ ਪਿਛੋਕੜ ਵਾਲੇ ਵਿਦਿਆਰਥੀ ਨੇ ਆਪਣੀ ਮਿਹਨਤ ਦੀ ਬਦੌਲਤ ਇਹ ਪ੍ਰਾਪਤੀ ਹਾਸਿਲ ਕੀਤੀ ਹੈ।

Comment here

Verified by MonsterInsights