ਬਾਲੀਵੁੱਡ ਮਸ਼ਹੂਰ ਅਦਾਕਾਰ ਸਲਮਾਨ ਖਾਨ ਤੇ ਉਸਦੀ ਭੈਣ ਦੀ ਕੰਪਨੀ ‘ਬੀਂਗ ਹਿਊਮਨ’ ਦੀਆ ਮੁਸ਼ਕਿਲਾਂ ਵੱਧ ਗਈਆਂ ਹਨ। ਚੰਡੀਗੜ੍ਹ ਦੇ ਇੱਕ ਵਪਾਰੀ ਨੇ ਹਨ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ਼ ਕਰਵਾਇਆ ਹੈ। ਉਸਦਾ ਕਹਿਣਾ ਹੈ ਕਿ ਸ਼ੋਅਰੂਮ ਖੋਲਣ ਤੋਂ ਬਾਅਦ ਵੀ ਕੰਪਨੀ ਸਮਾਂ ਨਹੀਂ ਭੇਜ ਰਹੀ। ਉਹਨਾਂ ਦੀ ਵੈਬਸਾਈਟ ਵੀ ਬੰਦ ਹੈ। ਉਸਨੇ ਸਲਮਾਨ ਖਾਨ ਤੇ ਉਸਦੀ ਭੈਣ ਦੇ ਖਿਲਾਫ ਸ਼ਿਕਾਇਤ ਦਰਜ਼ ਕਰਵਾਈ ਹੈ।
ਪੁਲਿਸ ਅਧਿਕਾਰੀਆਂ ਨੇ ਸਲਮਾਨ ਖਾਨ , ਅਲਵੀਰਾ ਖਾਨ ,ਤੇ ‘ਬੀਂਗ ਹਿਊਮਨ’ ਦੇ ਸੀ.ਈ.ਓ ਪ੍ਰਸਾਦ ਕਪਾਰੇ ,ਸੰਧਿਆ , ਅਨੂਪ ,ਮਾਨਵ ਤੇ ਆਲੋਕ ਨੂੰ ਸੰਮਨ ਭੇਜੇ ਹਨ। ਵਪਾਰੀ ਅਰੁਣ ਗੁਪਤਾ ਨੇ ਦੱਸਿਆ ਕਿ ਉਸਨੇ ਸਲਮਾਨ ਖਾਨ ਦੇ ਕਹੇਂ ਤੇ 3 ਕਰੋੜ ਰੁਪਏ ਦੀ ਲਾਗਤ ਨਾਲ ਸ਼ੋਅਰੂਮ ਤਾ ਖੋਲ ਲਿਆ। ਇਹਨਾਂ ਵਿੱਚੋ ਕਿਸੇ ਨੇ ਵੀ ਮਦਦ ਨਹੀਂ ਕੀਤੀ ਸ਼ੋਅਰੂਮ ਤਾ ਖੁਲਵਾ ਲਿਆ। ਜਿਹੜੇ ਬੰਦਿਆਂ ਨੂੰ ਸੰਮਨ ਭੇਜੇ ਹਨ ਉਹਨਾਂ ਨੂੰ 10 ਦਿਨਾਂ ਦੇ ਵਿੱਚ ਜਵਾਬ ਦੇਣ ਲਈ ਕਿਹਾ ਗਿਆ ਹੈ। ਓਥੇ ਹੀ ਵਪਾਰੀ ਨੇ ਦੱਸਿਆ ਕਿ ਸਲਮਾਨ ਖਾਨ ਨੇ ਉਸਨੂੰ ਬਿਗ ਬੌਸ ਦੇ ਸੈੱਟ ਤੇ ਸੱਦਿਆ ਸੀ ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਵਾਇਆ ਸੀ ਪਰ ਨਹੀਂ ਕੀਤੀ। ਦੱਸ ਦੇਈਏ ਕਿ ਸਲਮਾਨ ਖਾਨ ਇੱਕ ਚੈਰਿਟੀ ਫਾਊਂਡੇਸ਼ਨ ਚਲਾਉਂਦੇ ਹਨ ਜਿਸਦਾ ਨਾਮ ਬੀਂਗ ਹਿਊਮਨ ਹੈ। ਇਹ ਫਾਊਂਡੇਸ਼ਨ ਲੋਕਾਂ ਦੀ ਮਦਦ ਕਰਨ ਦੀ ਬਜਾਏ ਆਨਲਾਈਨ ਕੱਪੜੇ ਵੇਚਦੀ ਹੈ। ਸਲਮਾਨ ਖਾਨ ਵੀ ਜਿਆਦਾਤਰ ਬੀਂਗ ਹਿਊਮਨ ਦੇ ਕੱਪੜਿਆਂ ਵਿੱਚ ਹੀ ਦਿਖਾਈ ਦਿੰਦੇ ਹਨ।
Comment here