CoronavirusIndian PoliticsNationNewsPunjab newsWorld

Ex ਗੈਂਗਸਟਰ ਕੁਲਵੀਰ ਨਰੂਆਣਾ ਸਮੇਤ ਉਸ ਦੇ ਸਾਥੀ ਚਮਕੌਰ ਸਿੰਘ ਦਾ ਵੀ ਹੋਇਆ ਕਤਲ…

ਗੈਂਗਸਟਰ ਤੋਂ ਸਮਾਜਸੇਵੀ ਕੁਲਵੀਰ ਨਰੂਆਣਾ ਦਾ ਉਸਦੇ ਹੀ ਪ੍ਰਾਈਵੇਟ ਗੰਨਮੈਨ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਸਾਹਮਣੇ ਹੈ,ਜ਼ਿਕਰਯੋਗ ਹੈ ਨਰੂਆਣਾ ਦਾ ਇੱਕ ਸਾਥੀ ਵੀ ਮਾਰਿਆ ਗਿਆ।ਦੱਸਣਯੋਗ ਹੈ ਕੁਲਵੀਰ ਨਰੂਆਣਾ ਦਾ ਕਤਲ ਉਸਦੇ ਗੰਨਮੈਨ ਮਨਪ੍ਰੀਤ ਸਿੰਘ ਮੰਨਾ ਵਲੋਂ ਹੀ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਨਾਲ ਹੀ ਉਸਦੇ ਸਾਥੀ ਚਮਕੌਰ ਸਿੰਘ ਦਾ ਵੀ ਕਤਲ ਹੋ ਗਿਆ।ਨਰੂਆਣਾ ਦੇ ਕੁਝ ਹੋਰ ਸਾਥੀਆਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਇਹ ਘਟਨਾ ਕੁਲਵੀਰ ਸਿੰਘ ਨਰੂਆਣਾ ਦੇ ਘਰ ‘ਚ ਹੋਈ ਹੈ।ਜ਼ਿਕਰਯੋਗ ਹੈ ਕਿ ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਜੇਲ ਤੋਂ ਜ਼ਮਾਨਤ ਤੇ ਆ ਕੇ ਸਮਾਜ ਸੇਵੀ ਕੰਮਾਂ ‘ਚ ਲੱਗਾ ਸੀ ਅਤੇ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਜੋ ਕਿ ਰਾਜਨੀਤਿਕ ਖੇਤਰ ‘ਚ ਪੈਰ ਰੱਖ ਰਿਹਾ ਹੈ ਨੂੰ ਵੀ ਕਿਸਾਨ ਅੰਦੋਲਨ ‘ਚ ਸਹਿਯੋਗ ਦਿੱਤਾ ਸੀ।ਪਿਛਲੇ ਕੁਝ ਪਹਿਲਾਂ ਕੁਲਵੀਰ ਨਰੂਆਣਾ ‘ਤੇ ਹਮਲਾ ਹੋਇਆ ਗੱਡੀ ਬੁਲਟ ਪਰੂਫ ਹੋਣ ਕਾਰਨ ਉਹ ਵਾਲ-ਵਾਲ ਬੱਚ ਗਏ ਸਨ।

Comment here

Verified by MonsterInsights