CoronavirusIndian PoliticsNationNewsWorld

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਹਾਜ਼ ‘ਚ ਬੰਬ ਮਿਲਣ ਦੀ ਕਾਲ ਤੋਂ ਬਾਅਦ ਮੱਚੀ ਹਫੜਾ ਦਫੜੀ

ਸੋਮਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਈਜੀਆਈ) ਵਿੱਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਪੁਲਿਸ ਨੂੰ ਜਹਾਜ਼ ਵਿੱਚ ਬੰਬ ਹੋਣ ਬਾਰੇ ਇੱਕ ਫੋਨ ਆਇਆ।

Delhi igi airport bomb call

ਪੁਲਿਸ ਨੂੰ ਇਹ ਜਾਣਕਾਰੀ ਅੱਜ ਸਵੇਰੇ 7:30 ਵਜੇ ਦੇ ਕਰੀਬ ਇੱਕ ਫੋਨ ਕਾਲ ਰਾਹੀਂ ਮਿਲੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਆਕਾਸ਼ਦੀਪ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ, ਮੁੱਢਲੀ ਜਾਂਚ ਦੇ ਅਧਾਰ ‘ਤੇ ਪੁਲਿਸ ਇਸ ਨੂੰ ਹਾਕਸ ਕਾਲ ਮੰਨ ਰਹੀ ਹੈ। ਜਾਣਕਾਰੀ ਅਨੁਸਾਰ ਆਕਾਸ਼ ਨੇ ਜਹਾਜ਼ ਵਿੱਚ ਬੈਠ ਕੇ ਹੀ ਜਹਾਜ਼ ਵਿੱਚ ਬੰਬ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਸੀ। ਉਸਨੇ ਪੁਲਿਸ ਨੂੰ ਜਹਾਜ਼ ਦੇ ਅੰਦਰੋਂ ਹੀ ਫੋਨ ਕਰ ਬੰਬ ਬਾਰੇ ਦੱਸਿਆ ਸੀ। ਜਾਂਚ ਵਿੱਚ ਜੁਟੀ ਪੁਲਿਸ ਆਕਾਸ਼ ਦੀ ਮਾਨਸਿਕ ਸਥਿਤੀ ਨੂੰ ਕਮਜ਼ੋਰ ਲੱਗ ਰਹੀ ਹੈ। ਅਕਾਸ਼ ਦਿੱਲੀ ਤੋਂ ਪਟਨਾ ਜਾ ਰਿਹਾ ਸੀ।

ਦਿੱਲੀ ਪੁਲਿਸ ਦੇ ਡੀਸੀਪੀ ਦਾ ਕਹਿਣਾ ਹੈ ਕਿ ਅਕਾਸ਼ ਦੀਪ ਮਾਨਸਿਕ ਤੌਰ ‘ਤੇ ਕਮਜ਼ੋਰ ਹੈ ਅਤੇ ਉਸਦਾ ਪਿਤਾ ਵੀ ਉਸਦੇ ਨਾਲ ਯਾਤਰਾ ਕਰ ਰਿਹਾ ਸੀ। ਪੁਲਿਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰ ਰਹੀ ਹੈ। ਜਿਕਰਯੋਗ ਹੈ ਕਿ ਇਹ ਗਲਤ ਸੂਚਨਾ ਦਾ ਕੋਈ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾ ਵੀ ਕਈ ਵਾਰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੰਬ ਦੀ ਅਜੇਹੀ ਗਲਤ ਜਾਣਕਾਰੀ ਮਿਲੀ ਹੈ।

Comment here

Verified by MonsterInsights